ਗੈਸ ਸਿਲੰਡਰ ''ਚ ਧਮਾਕਾ, ਮਾਂ ਅਤੇ ਤਿੰਨ ਬੱਚਿਆਂ ਦੀ ਮੌਤ

Saturday, Mar 30, 2024 - 10:20 AM (IST)

ਗੈਸ ਸਿਲੰਡਰ ''ਚ ਧਮਾਕਾ, ਮਾਂ ਅਤੇ ਤਿੰਨ ਬੱਚਿਆਂ ਦੀ ਮੌਤ

ਦੇਵਰੀਆ- ਉੱਤਰ ਪ੍ਰਦੇਸ਼ ਵਿਚ ਦੇਵਰੀਆ ਦੇ ਭਲੁਅਨੀ ਖੇਤਰ ਵਿਚ ਸ਼ਨੀਵਾਰ ਸਵੇਰੇ ਘਰ 'ਚ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ 'ਚ ਧਮਾਕਾ ਹੋ ਗਿਆ। ਧਮਾਕੇ ਮਗਰੋਂ ਲੱਗੀ ਅੱਗ ਵਿਚ ਝੁਲਸ ਕੇ ਇਕ ਔਰਤ ਅਤੇ ਉਸ ਦੇ 3 ਬੱਚਿਆਂ ਦੀ ਮੌਤ ਹੋ ਗਈ। ਸਬ ਕੁਲੈਕਟਰ ਬਰਹਜ ਦਿਸ਼ਾ ਸ਼੍ਰੀਵਾਸਤਵ ਨੇ ਦੱਸਿਆ ਕਿ ਭਲੁਅਨੀ ਖੇਤਰ ਦੇ ਪਿੰਡ ਡੁਮਰੀ 'ਚ ਸ਼ਿਵ ਸ਼ੰਕਰ ਦੀ ਪਤਨੀ ਆਰਤੀ ਦੇਵੀ ਨੇ ਅੱਜ ਸਵੇਰੇ ਕਰੀਬ 5 ਵਜੇ ਚਾਹ ਬਣਾਉਣ ਲਈ ਗੈਸ ਬਾਲਿਆ ਤਾਂ ਗੈਸ ਸਿਲੰਡਰ ਦੇ ਰੈਗੂਲੇਟਰ ਨੇ ਅੱਗ ਫੜ ਲਈ।

ਸਿਲੰਡਰ ਵਿਚ ਅੱਗ ਲੱਗਣ ਕਾਰਨ ਸਿਲੰਡਰ 'ਚ ਧਮਾਕਾ ਹੋ ਗਿਆ। ਇਸ ਘਟਨਾ ਵਿਚ ਆਰਤੀ ਦੇਵੀ  (35), ਉਸ ਦੀ ਧੀ ਆਂਚਲ (14), ਪੁੱਤਰ ਕੁੰਦਨ (12) ਅਤੇ 11 ਮਹੀਨੇ ਦੀ ਧੀ ਸ੍ਰਿਸ਼ਟੀ ਦੀ ਸੜਨ ਕਾਰਨ ਮੌਤ ਹੋ ਗਈ। ਸਿਲੰਡਰ 'ਚ ਧਮਾਕਾ ਹੋਣ ਕਾਰਨ ਘਰ ਦੀ ਕੰਧ ਅਤੇ ਟੀਨ ਦਾ ਸ਼ੈੱਡ ਨੁਕਸਾਨਿਆ ਗਿਆ ਹੈ। ਘਟਨਾ ਦੇ ਸਮੇਂ ਤਿੰਨੋਂ ਬੱਚੇ ਕਮਰੇ ਵਿਚ ਸੌਂ ਰਹੇ ਸਨ।


author

Tanu

Content Editor

Related News