JK : ਭਾਜਪਾ ਨੂੰ ਰੋਕਣ ਲਈ ਕੀ ਮਹਿਬੂਬਾ ਨੂੰ ਮਿਲੇਗਾ ਨੈਸ਼ਨਲ ਕਾਨਫੰਰਸ ਅਤੇ ਕਾਂਗਰਸ ਦਾ ਸਹਾਰਾ

06/19/2018 4:40:04 PM

ਸ਼੍ਰੀਨਗਰ— ਭਾਜਪਾ ਨੇ ਜੰਮੂ ਕਸ਼ਮੀਰ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਤੋਂ ਸਮਰਥਨ ਵਾਪਸ ਲੈ ਕੇ ਰਾਜਨੀਤਿਕ ਸਰਗਰਮੀ ਵਧਾ ਦਿੱਤੀ ਹੈ। ਭਾਜਪਾ ਦਾ ਦੋਸ਼ ਹੈ ਕਿ ਕਸ਼ਮੀਰ ਦੇ ਮੌਜ਼ੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੀ.ਡੀ.ਪੀ. ਨਾਲ ਸਰਕਾਰ ਚਲਾਉਣਾ ਮੁਸ਼ਕਿਲ ਹੈ।
ਇਸ ਨਾਲ ਜੰਮੂ-ਕਸ਼ਮੀਰ 'ਚ ਰਾਜਪਾਲ ਸਾਸ਼ਨ ਦਾ ਡਰ ਵਧਣ ਲੱਗਿਆ ਹੈ। ਸਮਰਥਨ ਵਾਪਸੀ ਤੋਂ ਬਾਅਦ ਹੁਣ ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ।
ਰਾਜਨੀਤਿਕ ਵਿਸ਼ਲੇਸ਼ਕ ਅਤੇ ਡਾ. ਭੀਮਰਾਓ ਯੂਨੀਵਰਸਿਟੀ ਦੇ ਪ੍ਰੋਫੈਸਰ ਮੁਹੰਮਦ ਅਰਸ਼ਦ ਦੱਸਦੇ ਹਨ, ''ਜੇਕਰ ਜੰਮੂ ਕਸ਼ਮੀਰ 'ਚ ਰਾਜਪਾਲ ਸਾਸ਼ਨ ਲਾਗੂ ਹੋ ਜਾਂਦਾ ਹੈ ਤਾਂ ਸਿੱਧੇ ਤੌਰ 'ਤੇ ਸਹੀ ਰਾਜਭਵਨ ਤੋਂ ਹੁੰਦੇ ਹੋਏ ਸੂਬੇ ਦੀ ਕਮਾਨ ਭਾਜਪਾ ਦੇ ਹੱਥਾਂ 'ਚ ਆ ਜਾਵੇਗੀ, ਜਦੋਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਇਹ ਨਹੀਂ ਚਾਹੁੰਣਗੇ ਕਿ ਜੰਮੂ-ਕਸ਼ਮੀਰ 'ਚ ਭਾਜਪਾ ਦਾ ਦਖਲ ਵਧੇ ਇਹ ਵਜ੍ਹਾ ਹੈ ਕਿ ਭਾਜਪਾ ਨੂੰ ਰੋਕਣ ਲਈ ਕਾਂਗਰਸ ਪੀ.ਡੀ.ਪੀ. ਦੀ ਮੁਖੀਆ ਮਹਿਬੂਬਾ ਮੁਫਤੀ ਨੂੰ ਸਮਰਥਨ ਦੇ ਸਕਦੀ ਹੈ। ਕਾਂਗਰਸ ਕੋਲ ਇਸ ਸਮੇਂ 12 ਸੀਟਾਂ ਹਨ, ਜੇਕਰ 5 ਆਜ਼ਾਦ ਉਮੀਦਵਾਰਾਂ ਨੂੰ ਮਿਲਾਇਆ ਗਿਆ ਤਾਂ ਪੀ.ਡੀ.ਪੀ. ਬਹੁਮਤ ਦੇ ਅੰਕੜੇ 44 ਨੂੰ ਛੂਹ ਸਕਦੀ ਹੈ।
ਦੂਜੇ ਪਾਸੇ ਜੇਕਰ ਮਹਿਬੂਬਾ ਨੈਸ਼ਨਲ ਕਾਨਫਰੰਸ ਨਾਲ ਸੀ.ਐੈੱਮ. ਦੀ ਕੁਰਸੀ ਨੂੰ ਲੈ ਕੇ ਕੋਈ ਡੀਲ ਕਰ ਸਕਦੀ ਹੈ ਤਾਂ ਵੀ ਸੱਤਾ ਬਚੀ ਰਹੇਗੀ। ਅਜਿਹੇ 'ਚ ਨੈਸ਼ਨਲ ਕਾਨਫਰੰਸ ਲਈ ਵੀ ਇਹ ਘਾਟੇ ਦਾ ਸੌਦਾ ਨਹੀਂ ਹੋਵੇਗਾ।


Related News