ਗੌਰਭ ਵੱਲਭ ਨੇ ਕਾਂਗਰਸ ਤੋਂ ਅਸਤੀਫ਼ਾ, ਭਾਜਪਾ ਦਾ ਫੜਨਗੇ ਪੱਲਾ

04/04/2024 9:50:19 AM

ਨਵੀਂ ਦਿੱਲੀ- ਕਾਂਗਰਸ ਬੁਲਾਰੇ ਗੌਰਭ ਵੱਲਭ ਨੇ ਵੀਰਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਉਹ ਪਾਰਟੀ ਵਿਚ ਸਨਾਤਨ ਵਿਰੋਧੀ ਨਾਅਰੇ ਨਹੀਂ ਲਾ ਸਕਦੇ। ਵੱਲਭ ਨੇ ਕਾਂਗਰਸ ਪ੍ਰਧਾਨ ਮਲਿਕਰਾਜੁਨ ਖੜਗੇ ਨੂੰ ਅਸਤੀਫ਼ਾ ਭੇਜਿਆ। ਉਨ੍ਹਾਂ ਨੇ ਇਸ ਦੀ ਕਾਪੀ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝੀ ਕੀਤੀ। 

PunjabKesari

ਵੱਲਭ ਨੇ ਕਿਹਾ ਕਿ ਕਾਂਗਰਸ ਪਾਰਟੀ ਅੱਜ ਜਿਸ ਤਰ੍ਹਾਂ ਨਾਲ ਦਿਸ਼ਾਹੀਨ ਹੋ ਕੇ ਅੱਗੇ ਵੱਧ ਰਹੀ ਹੈ, ਉਸ ਵਿਚ ਮੈਂ ਖ਼ੁਦ ਨੂੰ ਸਹਿਜ ਮਹਿਸੂਸ ਨਹੀਂ ਕਰ ਪਾ ਰਿਹਾ। ਮੈਂ ਨਾ ਤਾਂ ਸਨਾਤਨ ਵਿਰੋਧੀ ਨਾਅਰੇ ਲਾ ਸਕਦਾ ਹਾਂ ਅਤੇ ਨਾ ਹੀ ਸਵੇਰੇ-ਸ਼ਾਮ ਵੈਲਥ ਕ੍ਰਿਏਟਰਸ ਨੂੰ ਗਾਲ੍ਹਾ ਕੱਢ ਸਕਦਾ ਹਾਂ। ਇਸ ਲਈ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ। ਵੱਲਭ ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਵਲੋਂ ਟੈਲੀਵਿਜ਼ਨ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਰਹੇ ਸਨ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਕੋਈ ਪ੍ਰੈੱਸ ਵਾਰਤਾ ਵੀ ਨਹੀਂ ਹੋਈ ਸੀ। 


Tanu

Content Editor

Related News