ਭਾਜਪਾ ਨੇ ਪਾਕਿਸਤਾਨ, ਚੀਨ ਦੇ ਏਜੰਡੇ ਨੂੰ ਸਫ਼ਲ ਹੋਣ ਤੋਂ ਰੋਕਣ ਲਈ ਕੀਤੀ ਪੂਰੀ ਕੋਸ਼ਿਸ਼ : ਤਰੁਣ ਚੁਘ
Saturday, Apr 06, 2024 - 06:23 PM (IST)

ਸ਼੍ਰੀਨਗਰ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਜਨਰਲ ਸਕੱਤਰ ਤਰੁਣ ਚੁਘ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਰਟੀ ਵਰਕਰਾਂ ਨੇ ਇਕ ਯਕੀਨੀ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਅਤੇ ਚੀਨ ਦਾ ਏਜੰਡਾ ਜੰਮੂ ਕਸ਼ਮੀਰ 'ਚ ਸਫ਼ਲ ਨਾ ਹੋਵੇ। ਚੁਘ ਨੇ ਭਾਜਪਾ ਦੇ 44ਵੇਂ ਸਥਾਪਨਾ ਦਿਵਸ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਸਰਵਉੱਚ ਬਲੀਦਾਨ ਦੇਣ ਵਾਲੇ ਵਰਕਰਾਂ ਦੀ ਸੂਚੀ ਬਹੁਤ ਲੰਬੀ ਹੈ, ਜਿਸ 'ਚ 1990 ਦੇ ਦਹਾਕੇ 'ਚ ਬਲੀਦਾਨ ਦੇਣ ਵਾਲੇ ਟੀ.ਐੱਲ. ਟਿਪਲੂ ਤੋਂ ਲੈ ਕੇ ਵਸੀਮ ਬਾਰੀ ਤੱਕ ਦਾ ਨਾਂ ਸ਼ਾਮਲ ਹੈ।
ਚੁਘ ਨੇ ਕਿਹਾ,''ਐੱਸ.ਪੀ ਮੁਖਰਜੀ ਨੇ ਇਸ ਧਰਤੀ 'ਤੇ ਬਲੀਦਾਨ ਦਿੱਤਾ ਤਾਂ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੱਧ ਅਧਿਕਾਰ ਮਿਲੇ ਅਤੇ ਧਾਰਾ 370 ਅਤੇ 35 ਏ ਤੋਂ ਮੁਕਤੀ ਮਿਲੇ।'' ਉਨ੍ਹਾਂ ਕਿਹਾ,''ਮੈਂ ਉਨ੍ਹਾਂ ਪਾਰਟੀ ਵਰਕਰਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਪਿਛਲੇ ਕਈ ਦਹਾਕਿਆਂ 'ਚ ਭਾਜਪਾ ਲਈ ਬਿਨਾਂ ਸੁਆਰਥ ਤੋਂ ਕੰਮ ਕੀਤਾ।'' ਇਸ ਮੌਕੇ ਭਾਜਪਾ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੇ ਜਾਨ ਦੀ ਬਲੀ ਦੇਣ ਵਾਲੇ ਕਸ਼ਮੀਰ ਦੇ ਆਪਣੇ ਵਰਕਰਾਂ ਅਤੇ ਨੇਤਾਵਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8