ਸਿਹਤ ਵਿਭਾਗ ਨੇ ਕੀਤਾ ਟੀ. ਬੀ ਦੀ ਬੀਮਾਰੀ ਸਬੰਧੀ ਜਾਗਰੂਕ

06/19/2018 3:24:41 PM

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ)—ਮਾਨਯੋਗ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਮੇਸ਼ ਕੁਮਾਰੀ ਕੰਬੋਜ਼ ਦੀ ਅਗਵਾਈ ਵਿਚ ਪਿੰਡ ਖਿੜਕੀਆਵਾਲਾ ਅਤੇ ਭੁੱਟੀਵਾਲਾ ਵਿਖੇ ਟੀ. ਬੀ ਬੀਮਾਰੀ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ. ਐਮ. ਓ ਨੇ ਦੱਸਿਆ ਕਿ ਟੀ. ਬੀ ਇਕ ਛੂਤ ਦੀ ਬੀਮਾਰੀ ਹੈ ਤੇ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੋ ਸਕਦੀ ਹੈ। ਇਸ ਦੇ ਪ੍ਰਮੁੱਖ ਲੱਛਣ 15 ਦਿਨਾਂ ਤੋ ਲਗਾਤਾਰ ਖੰਘ ਰਹਿਣਾ, ਪਸੀਨੇ ਨਾਲ ਬੁਖਾਰ ਹੋਣਾ, ਲਗਾਤਾਰ ਭਾਰ ਘੱਟਣਾ ਹਨ। ਪਰਿਵਾਰ ਵਿੱਚ ਇਕ ਮੈਬਰ ਨੂੰ ਟੀ ਬੀ ਹੋਣ ਨਾਲ ਦੂਸਰੇ ਮੈਬਰਾਂ ਨੂੰ ਬੀਮਾਰੀ ਹੋਣ ਦਾ ਖਦਸ਼ਾ ਵੱਧ ਜਾਦਾ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਬਲਾਕ ਦੋਦਾ ਦੇ ਵੱਖ-ਵੱਖ ਪਿੰਡਾਂ ਵਿੱਚ 
ਜਾਗਰੂਕਤਾ ਕੈਪਾਂ ਦਾ ਆਯੋਜਨ ਅਤੇ ਹਾਈ ਰਿਸਕ ਖੇਤਰਾਂ ਦੀ ਪਛਾਣ ਕਰਕੇ ਸ਼ੱਕੀ ਮਰੀਜ਼ਾਂ ਦੇ ਸੈਪਲ ਲੈ ਕੇ ਜਲਦੀ ਤੋਂ ਜਲਦੀ ਦਵਾਈ ਦੀ ਸ਼ੁਰੂ ਕਰਨ ਦਾ ਟੀਚਾ ਮਿਥਿਆ ਗਿਆ ਹੈ। ਚਮਕੌਰ ਸਿੰਘ ਲੈਬ ਟੈਕਨੀਸ਼ਨ ਇੰਚਾਰਜ ਆਰ. ਐਨ. ਟੀ. ਸੀ. ਪੀ ਨੇ ਦੱਸਿਆ ਕਿ ਬਲਾਕ ਦੋਦਾ ਨੂੰ ਮਾਰਚ 2019 ਤੱਕ ਟੀ. ਬੀ ਮੁਕਤ ਕਰਨ ਦੇ ਉਦੇਸ਼ ਨਾਲ ਗਤੀਵਧੀਆਂ ਕੀਤੀਆਂ ਜਾ ਰਹੀਆਂ ਹਨ। ਟੀ. ਬੀ ਦੀ ਬੀਮਾਰੀ ਦੀ ਜਾਂਚ ਲਈ ਵਿਅਕਤੀ ਦੇ ਬਲਗਮ ਦੀ ਜਾਂਚ ਸੀ. ਐਚ. ਸੀ ਦੋਦਾ ਵਿਖੇ ਬਿਲਕੁਲ ਮੁਫਤ ਕੀਤੀ ਜਾਂਦੀ ਹੈ ਅਤੇ ਟੀ. ਬੀ ਦੇ ਲੱਛਣ ਵਾਲੇ ਵਿਅਕਤੀਆਂ ਨੂੰ ਦਵਾਈ ਸਾਰੀ ਦਵਾਈ ਵੀ ਸਿਹਤ ਵਿਭਾਗ ਵੱਲੋ ਮੁਫਤ ਦਿੱਤੀ ਜਾਦੀ ਹੈ।  ਇਸ ਮੌਕੇ ਅਮਰਜੀਤ ਕੌਰ ਸਿਹਤ ਸੁਪਰਵਾਈਜਰ,ਲਖਵਿੰਦਰ ਸਿੰਘ, ਗੁਰਤੇਜ਼ ਸਿੰਘ,ਕੰਵਲਜੀਤ ਕੌਰ ਸਿਹਤ ਵਰਕਰ ਹਾਜ਼ਰ ਸਨ।


Related News