ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਵਧਣ ਲੱਗਾ ਬੀਮਾਰੀਆਂ ਦਾ ਖ਼ਤਰਾ, ਸਿਹਤ ਵਿਭਾਗ ਨੇ ਜਾਰੀ ਕੀਤਾ ਅਲਰਟ

Wednesday, Apr 03, 2024 - 05:48 PM (IST)

ਅੰਬਾਲਾ- ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸੀਜ਼ਨਲ ਬੀਮਾਰੀਆਂ ਦਾ ਖਤਰਾ ਵੀ ਵਧ ਗਿਆ ਹੈ। ਡੇਂਗੂ, ਮਲੇਰੀਆ ਚਿੰਤਾ ਨਾ ਬਣੇ ਇਸਨੂੰ ਲੈ ਕੇ ਸਿਹਤ ਵਿਭਾਗ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਵਾਰ ਜਾਗਰੂਕਤਾ ਨੂੰ ਲੈ ਕੇ ਵਿਭਾਗ ਲਾਈਟਿੰਗ ਵਾਲੇ ਡਿਸਪਲੇਅ ਬੋਰਡ ਲਗਾ ਰਿਹਾ ਹੈ। ਜਿਸ 'ਤੇ ਡੇਂਗੂ ਦੇ ਲੱਛਣ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਹੁਣ ਤਕ ਕਰੀਬ 50 ਬੋਰਡ ਵਿਭਾਗ ਦੇ ਕੋਲ ਬਣ ਕੇ ਤਿਆਰ ਪਏ ਹਨ। 

ਇਹ ਬੋਰਡ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ 'ਤੇ ਲਗਾਏ ਜਾ ਰਹੇ ਹਨ। ਪ੍ਰਾਇਮਰੀ ਪੱਧਰ 'ਤੇ ਸੀ.ਐੱਚ.ਸੀ. ਅਤੇ ਪੀ.ਐੱਚ.ਸੀ. ਤੋਂ ਇਨ੍ਹਾਂ ਬੋਰਡਾਂ ਦੀ ਸਥਾਪਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਇੱਕ ਤੋਂ ਬਾਅਦ ਇੱਕ ਇਹ ਬੋਰਡ ਲਗਾਏ ਜਾਣਗੇ। ਦੂਜੇ ਪਾਸੇ ਡੇਂਗੂ ਅਤੇ ਮਲੇਰੀਆ ਨੂੰ ਦੇਖਦਿਆਂ ਵਿਭਾਗ ਨੇ ਵੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਸਿਹਤ ਵਿਭਾਗ ਅਨੁਸਾਰ ਇਸ ਸਾਲ ਹੁਣ ਤੱਕ 200 ਦੇ ਕਰੀਬ ਰੈਪਿਡ ਟੈਸਟ ਅਤੇ 300 ਦੇ ਕਰੀਬ ਡੇਂਗੂ-ਮਲੇਰੀਆ ਦੇ ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਟੈਸਟਾਂ ਦੀਆਂ ਰਿਪੋਰਟਾਂ 24 ਘੰਟਿਆਂ ਵਿੱਚ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਹਾਲਾਂਕਿ ਇਸ ਸਾਲ ਹੁਣ ਤੱਕ ਡੇਂਗੂ-ਮਲੇਰੀਆ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਲੋਕ ਆਪਣੇ ਆਪ ਨੂੰ ਢੱਕ ਕੇ ਰੱਖਣ ਅਤੇ ਨੇੜੇ-ਤੇੜੇ ਪਾਣੀ ਇਕੱਠਾ ਨਾ ਹੋਣ ਦੇਣ। ਫੌਗਿੰਗ ਨੂੰ ਲੈ ਕੇ ਇਹ ਫੈਸਲਾ ਹੋਣਾ ਬਾਕੀ ਹੈ ਕਿ ਇਹ ਦਵਾਈ ਸਿਹਤ ਵਿਭਾਗ ਖਰੀਦੇਗੀ ਜਾਂ ਨਿਗਮ।


Rakesh

Content Editor

Related News