ਸਨਾਵਾ ਵਾਸੀ ਦੂਸ਼ਿਤ ਪਾਣੀ ਪੀਣ ਲਈ ਨੇ ਮਜਬੂਰ

06/19/2018 12:32:17 AM

ਨਵਾਂਸ਼ਹਿਰ, (ਤ੍ਰਿਪਾਠੀ)- ਸਨਾਵਾ ਦੇ ਲੋਕ ਸਰਕਾਰੀ ਪਾਣੀ ਸਪਲਾਈ ਨਾਲ ਹੋ ਰਿਹੇ ਗੰਦੇ ਅਤੇ ਜ਼ਹਿਰੀਲੇ ਦੂਸ਼ਿਤ ਪਾਣੀ ਪੀਣ ਨੂੰ ਮਜ਼ਬੂਰ ਹੋ ਰਹੇ ਹਨ।  ਜਾਣਕਾਰੀ ਦਿੰਦੇ ਹੋਏ ਨੰਬਰ ਗੁਰਪਾਲ ਸਿੰਘ, ਕੈ. ਕਰਮ ਸਿੰਘ ਪੂਰਵ ਸਰਪੰਚ ਅਤੇ ਦਲੀਪਾ ਰਾਮ ਪ੍ਰਧਾਨ ਗੁਰੂ ਰਵਿਦਾਸ ਗੁਰਦੁਆਰਾ ਨੇ ਦੱਸਿਆ ਕਿ ਪਿੰਡ ਦੀ ਸਰਕਾਰੀ ਟੈਂਕੀ ਤੋਂ ਸਪਲਾਈ ਹੋਣ ਵਾਲਾ ਪਾਣੀ ਗੰਦਾ ਅਤੇ ਜ਼ਹਿਰੀਲਾ ਹੈ ਜਿਸ ਕਾਰਨ ਪਿੰਡ ’ਚ ਕਿਸੇ ਭਿਆਨਕ ਰੋਗਾਂ ਦੇ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
 ਉਨ੍ਹਾਂ ਕਿਹਾ ਕਿ ਪਿੰਡ ਦੇ ਜਿਆਦਾਤਰ ਹਿੱਸੇ ’ਚ ਆ ਰਹੀ ਸਮੱਸਿਆ ਸਬੰਧੀ ਪ੍ਰਸ਼ਾਸਨ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਹੀ ਨਿਕਲਿਆ ਹੈ । 
ਉਨ੍ਹਾਂ ਕਿਹਾ ਕਿ ਇੱਕ ਤਰਫ ਸਰਕਾਰ ਵਲੋਂ ਮਿਸ਼ਨ ਤੰਦਰੁਸਤ ਤਹਿਤ ਸਵਸੱਥ ਮਿਸ਼ਨ ਮੁਹਿੰਮ ਚਲਾਈ ਜਾ ਰਹੀ ਹੈ ਦੂਜੇ ਪਾਸੇ ਵਿਭਾਗ ਦੀ ਪਾਣੀ ਸਪਲਾਈ ਤੋਂ ਹੀ ਦੂਸ਼ਿਤ ਪਾਣੀ ਸਪਲਾਈ ਹੋਣ ਦੀ ਜਾਣਕਾਰੀ ਦਿੱਤੇ ਜਾਣ ਦੇ ਬਾਅਦ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਨਹੀ ਕੀਤਾ ਜਾ ਰਿਹਾ ਹੈ। 
ਉਨ੍ਹਾਂ  ਜ਼ਿਲਾ  ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਪਾਣੀ ਸਪਲਾਈ ਤੋਂ ਸ਼ੁੱਧ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਇਸ ਸਮੇਂ ਸਤਿਆ ਦੇਵੀ, ਚਮਨ ਲਾਲ, ਅਮਰ ਚੰਦ ਮਹੇ, ਮੋਹਨ ਲਾਲ, ਕਿਸ਼ਨ ਕੁਮਾਰ, ਸੁਰਿੰਦਰਪਾਲ ਆਦਿ ਹਾਜ਼ਰ ਸਨ। 


Related News