ਏਮਜ਼ ਪ੍ਰੀਖਿਆ ਦਾ ਨਤੀਜਾ : ਪਹਿਲੇ 2 ਸਥਾਨਾਂ 'ਤੇ ਪੰਜਾਬ ਦੀਆਂ ਧੀਆਂ ਦਾ ਕਬਜ਼ਾ (ਵੀਡੀਓ)

06/18/2018 9:27:23 PM

ਲਹਿਰਾਗਾਗਾ— ਏਮਜ਼ ਦੀ ਪ੍ਰੀਖਿਆ ਦੇ ਨਤੀਜੇ ਅੱਜ ਐਲਾਨੇ ਗਏ ਹਨ, ਜਿਸ 'ਚ ਪੰਜਾਬ ਦੀਆਂ 2 ਧੀਆਂ ਨੇ ਦੇਸ਼ ਭਰ 'ਚੋਂ ਪਹਿਲਾ ਤੇ ਦੂਜਾ ਸਥਾਨ 'ਤੇ ਕਬਜ਼ਾ ਕੀਤਾ ਹੈ। ਜ਼ਿਲਾ ਸੰਗਰੂਰ 'ਚ ਲਹਿਰਾਗਾਗਾ ਦੀ ਅਲੀਜ਼ਾ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਦੀ ਪ੍ਰੀਖਿਆ 'ਚੋਂ ਪਹਿਲਾ ਅਤੇ ਬਠਿੰਡਾ ਦੀ ਰਮਨੀਕ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਅਲੀਜ਼ਾ ਨੇ 100 ਫੀਸਦੀ ਨੰਬਰ ਹਾਸਲ ਕਰ ਕੇ ਏਮਜ਼ ਪ੍ਰੀਖਿਆ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਿਸ ਕਾਰਨ ਅਲੀਜ਼ਾ ਤੇ ਰਮਨੀਕ ਦੇ ਘਰ ਅਤੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ।ਅਲੀਜਾ ਨੇ 'ਜਗਬਾਣੀ' ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਸ ਨੂੰ ਜਦੋਂ ਪਤਾ ਲੱਗਾ ਕਿ ਉਹ ਦੇਸ਼ ਭਰ 'ਚ ਏਮਜ਼ ਦੀ ਪ੍ਰੀਖਿਆ 'ਚੋਂ ਚੋਟੀ ਦਾ ਸਥਾਨ ਹਾਸਲ ਕਰ ਗਈ ਹੈ ਤਾਂ ਇਹ ਖਬਰ ਸੁਣ ਕੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਉਸ ਨੇ ਦੱਸਿਆ ਕਿ ਮੈਨੂੰ ਇਸ ਦੀ ਉਮੀਦ ਨਹੀਂ ਸੀ, ਕਿ ਉਹ ਦੇਸ਼ ਭਰ 'ਚੋਂ ਪਹਿਲਾ ਸਥਾਨ ਹਾਸਲ ਕਰ ਲਵੇਗੀ। ਇਸ ਲਈ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਅਧਿਆਪਕਾਂ ਦਾ ਸ਼ੁਕਰੀਆਂ ਕੀਤਾ। ਉਸ ਨੇ ਦੱਸਿਆ ਕਿ ਇੰਸਟੀਚਿਊਟ ਤੋਂ ਬਾਅਦ ਉਹ 5 ਤੋਂ 6 ਘੰਟੇ ਪੜ੍ਹਦੀ ਸੀ ਅਤੇ ਜਿਹੜਾ ਸਮਾਂ ਬਚਦਾ ਸੀ, ਉਸ ਨੂੰ ਟੈਲੀਵਿਜ਼ਨ ਦੇਖ ਕੇ ਜਾਂ ਆਪਣੇ ਮਿੱਤਰਾਂ ਨਾਲ ਹੱਸ ਖੇਡ ਕੇ ਬਤੀਤ ਕਰਦੀ ਸੀ। 
ਮੋਬਾਇਲ ਦੀ ਵਰਤੋਂ ਕਰਨ ਬਾਰੇ ਸਵਾਲ ਪੁੱਛਣ 'ਤੇ ਅਲੀਜਾ ਨੇ ਦੱਸਿਆ ਕਿ ਉਸ ਨੇ ਮੋਬਾਇਲ ਦਾ ਇਸਤੇਮਾਲ ਸਿਰਫ ਮਾਪਿਆਂ ਨਾਲ ਗੱਲਬਾਤ ਕਰਨ ਲਈ ਹੀ ਕੀਤਾ ਹੈ। ਆਪਣੇ ਭਵਿੱਖ ਬਾਰੇ ਦੱਸਦੇ ਹੋਏ ਅਲੀਜ਼ਾ ਨੇ ਦੱਸਿਆ ਕਿ ਉਹ ਐੱਮ. ਬੀ. ਬੀ. ਐੱਸ. ਕਰਨ ਤੋਂ ਬਾਅਦ ਡੀ. ਅੱੈਮ. ਉਪਰੰਤ ਕਾਰਡੋਲੋਜ਼ਿਸਟ 'ਚ ਸਪੈਸ਼ਲਿਸਟ ਬਣਨਾ ਚਾਹੁੰਦੀ ਹੈ।


Related News