ਕਲਯੁਗ ''ਚ ''ਖੂਨ'' ਬਣਿਆ ਪਾਣੀ, ਜ਼ਮੀਨ ਖਾਤਰ ਭੁੰਨਿਆ ਪਿਓ-ਭਤੀਜਾ (ਵੀਡੀਓ)

05/21/2018 3:50:47 PM

ਹੁਸ਼ਿਆਰਪੁਰ (ਅਮਰਿੰਦਰ) : ਕਲਯੁਗ ਦੇ ਇਸ ਜ਼ਮਾਨੇ 'ਚ ਆਪਣਾ ਖੂਨ ਵੀ ਪਾਣੀ ਬਣ ਚੁੱਕਾ ਸੀ, ਜਿਸ ਨੂੰ ਮਾਮੂਲੀ ਝਗੜੇ ਖਾਤਰ ਸ਼ਰੇਆਮ ਵਹਾ ਦਿੱਤਾ ਜਾਂਦਾ ਹੈ। ਅਜਿਹੀ ਘਟਨਾ ਹੀ ਅੱਜ ਸਵੇਰੇ ਸ਼ਾਮਚੁਰਾਸੀ ਦੇ ਕਸਬਾ ਲੰਮਾ 'ਚ ਘਟੀ, ਜਿਸ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇੱਥੇ ਇਕ ਵਿਅਕਤੀ ਨੇ ਜ਼ਮੀਨ ਖਾਤਰ ਆਪਣੇ ਪਿਓ ਅਤੇ ਭਤੀਜੇ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ।
ਜਾਣਕਾਰੀ ਮੁਤਾਬਕ ਦੋਸ਼ੀ ਬਲਬੀਰ ਸਿੰਘ ਦਾ ਆਪਣੇ ਪਿਤਾ ਸੁਲੱਖਣ ਸਿੰਘ ਅਤੇ ਭਤੀਜੇ ਹਰਮੀਤ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਇਸ ਦੇ ਚੱਲਦਿਆਂ ਹੀ ਬਲਬੀਰ ਸਿੰਘ ਨੇ ਅੱਜ ਸਵੇਰੇ ਪਹਿਲਾਂ ਆਪਣੇ ਪਿਓ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਫਿਰ ਰਸਤੇ 'ਚ ਹਰਮੀਤ ਨੂੰ ਵੀ ਘੇਰ ਕੇ ਗੋਲੀਆਂ ਮਾਰ ਦਿੱਤੀਆਂ। ਸਿਰਫ ਇੰਨਾ ਹੀ ਨਹੀਂ, ਉਸ ਨੇ ਹਰਮੀਤ ਦਾ ਗਲਾ ਵੀ ਵੱਢ ਦਿੱਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਅਤੇ ਡਰ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ।


Related News