ਫੇਸਬੁੱਕ ਤੋਂ ਚੋਰੀ ਕੀਤੇ ਤੁਹਾਡੇ ਨਿੱਜੀ ਡਾਟੇ ਦੀ ਇੰਝ ਹੁੰਦੀ ਹੈ ਦੁਰਵਰਤੋਂ

03/23/2018 9:22:20 PM

ਜਲੰਧਰ—ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਕਰੀਬ 5 ਕਰੋੜ ਯੂਜ਼ਰਸ ਦੇ ਡਾਟਾ ਦੇ ਗਲਤ ਇਸਤੇਮਾਲ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਹੜ੍ਹਕੰਪ ਮਚ ਗਿਆ ਹੈ। ਜਿਸ 'ਚ ਇਕ ਬ੍ਰਿਟਿਸ਼ ਕੰਪਨੀ ਕੈਂਬਰੀਜ ਐਨਾਲੀਟਿਕਾ ਦੁਆਰਾ ਫੇਸਬੁੱਕ ਯੂਜ਼ਰਸ ਦਾ ਡਾਟਾ ਚੋਰੀ ਕਰਕੇ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਖਬਰ ਵੀ ਸਾਹਮਣੇ ਆਈ ਹੈ। ਅਸੀਂ ਤੁਹਾਨੂੰ ਇਸ ਰਿਪੋਰਟ ਦੇ ਜ਼ਰੀਏ ਦੱਸਾਂਗੇ ਕਿ ਕਿਵੇਂ ਫੇਸਬੁੱਕ ਤੋਂ ਚੋਰੀ ਕੀਤੇ ਗਏ ਤੁਹਾਡੇ ਨਿੱਜੀ ਡਾਟੇ ਦਾ ਚੋਣਾਂ 'ਚ ਇਸਤੇਮਾਲ ਕੀਤਾ ਜਾਂਦਾ ਹੈ। 


'thisisyourdigitallife' ਐਪ
ਯੂਜ਼ਰਸ ਦੇ ਬਾਰੇ 'ਚ ਜਾਣਕਾਰੀ ਇਕੱਠੀ ਕਰਨ ਲਈ ਕੈਂਬਰੀਜ ਐਨਾਲੀਟਿਕਾ ਨੇ 'thisisyourdigitallife' ਨਾਮਕ ਐਪ ਦਾ ਇਸਤੇਮਾਲ ਕੀਤਾ। ਇਸ ਐਪ ਦੇ ਇਕ ਵਿਅਕਤੀਗਤ ਨਾਲ ਜੁੜੇ ਕਵਿਜ ਸੀ। ਇਹ ਕਵਿਜ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਇਸ 'ਚ ਰਾਜਨੀਤੀਕ ਝੁਕਾਅ ਅਤੇ ਹੋਰ ਸਬੰਧਿਤ ਪਹਲੂਆਂ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਸੀ। ਇਸ ਡਾਟਾ ਦੇ ਆਧਾਰ 'ਤੇ ਆਸਾਨੀ ਨਾਲ ਤੈਅ ਕੀਤਾ ਜਾ ਸਕਦੈ ਕਿ ਤੁਸੀਂ ਕਿਹੜੀ ਪਾਰਟੀ ਦੇ ਵੋਟਰ ਹੋ। ਕੈਂਬਰੀਜ ਐਨਾਲੀਟਿਕਾ ਨੇ ਇਸ ਤਰ੍ਹਾਂ ਦੇ ਅੰਕੜਿਆਂ ਨਾਲ ਅਜਿਹੇ ਵੋਟਰਾਂ ਦੇ ਦਿਮਾਗ ਟਾਰਗੇਟ ਕੀਤੇ ਜੋ ਹੁਣ ਕਿਸੇ ਵੀ ਵੋਟਰ ਦੇ ਪੱਖ 'ਚ ਵੋਟ ਪਾਉਣ ਦਾ ਮੰਨ ਨਹੀਂ ਬਣਾ ਪਾਏ ਸਨ।


ਕੈਂਬਰੀਜ ਐਨਾਲੀਟਿਕਾ ਦਾ ਦਾਅਵਾ
ਜਾਣਕਾਰੀ ਮੁਤਾਬਕ ਕੈਂਬਰੀਜ ਐਨਾਲੀਟਿਕਾ ਨੇ ਆਪਣੀ ਵੈੱਬਸਾਈਟ 'ਤੇ ਦਾਅਵਾ ਕੀਤਾ ਹੈ ਕਿ ਉਸ ਨੇ 2010 ਦੇ ਬਿਹਾਰ ਵਿਧਾਨਸਭਾ ਚੋਣਾਂ 'ਚ ਇਕ ਪਾਰਟੀ ਲਈ ਕੰਮ ਕੀਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਇਸ ਚੋਣ ਨੇ ਉਸ ਦੇ ਕੁਲਾਇੰਟ ਨੇ ਜ਼ੋਰਦਾਰ ਜਿੱਤ ਹਾਸਲ ਕੀਤੀ ਸੀ।


ਸਟਰੇਟੇਜਿਕ ਕੰਮਿਊਨੀਕੇਸ਼ਨ ਲੈਬੋਰੇਟਰੀਜ਼
ਇਸ ਤੋਂ ਇਲਾਵਾ ਦੱਸਿਆ ਜਾ ਰਿਹੈ ਕਿ 2013 'ਚ ਸਥਾਪਿਤ ਐਨਾਲੀਟਿਕਾ ਦੀ ਮੂਲ ਕੰਪਨੀ ਸਟਰੇਟੇਜਿਕ ਕੰਮਿਊਨੀਕੇਸ਼ਨ ਲੈਬੋਰੇਟਰੀਜ਼ ਹੈ। ਇਸ ਨੇ ਭਾਰਤ 'ਚ ਸਟਰੇਟੇਜਿਕ ਕੰਮਿਊਨੀਕੇਸ਼ਨ ਲੈਬੋਰਟੇਰੀਜ਼ ਪ੍ਰਾਈਵੈਟ ਲਿਮਟਿਡ ਨਾਮਕ ਇਕ ਭਾਰਤੀ ਕੰਪਨੀ ਦੇ ਜ਼ਰੀਏ ਨਾਲ ਕੰਮ ਕੀਤਾ ਹੈ।


Related News