ਜਨਵਰੀ ''ਚ ਜਿਓ ਨੇ ਜੋੜੇ 83ਲੱਖ ਨਵੇਂ ਯੂਜ਼ਰਸ, ਏਅਰਟੈੱਲ ਫੋਡਾਫੋਨ ਅਤੇ ਆਈਡੀਆ ਨੂੰ ਛੱਡਿਆ ਪਿੱਛੇ

03/23/2018 6:12:28 PM

ਜਲੰਧਰ- ਰਿਲਾਇੰਸ ਜਿਓ ਇੰਫੋਕਾਮ ਨੇ ਜਨਵਰੀ 'ਚ 83 ਲੱਖ ਨਵੇਂ ਯੂਜ਼ਰਸ ਆਪਣੇ ਨਾਲ ਜੋੜੇ ਹਨ। ਇਨ੍ਹਾਂ ਨਵੇਂ ਯੂਜ਼ਰਸ ਦੇ ਨਾਲ ਜਿਓ ਦੀ ਬਾਜ਼ਾਰ ਹਿੱ‍ਸੇਦਾਰੀ ਹੁਣ 14 ਫ਼ੀਸਦੀ ਤੋਂ ਜ਼ਿਆਦਾ ਹੋ ਗਈ ਹੈ।  ਉਥੇ ਹੀ ਦੂਜੇ ਪਾਸੇ ਜਿਓ ਦੇ ਮੁਕਾਬਲੇਬਾਜ਼ ਭਾਰਤੀ ਏਅਰਟੈੱਲ, ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੂ‍ਲਰ ਨੇ 15 ਲੱਖ, 12.80 ਲੱਖ ਅਤੇ 11.40 ਲੱਖ ਨਵੇਂ ਯੂਜ਼ਰਸ ਨੂੰ ਆਪਣੇ ਨੈੱਟਵਰਕ ਨਾਲ ਜੁੜੇ ਹਨ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਤਾਜ਼ਾ ਆਂਕੜੇ ਜਾਰੀ ਕਰ ਕੇ ਦੱਸਿਆ ਕਿ ਨਵੀਂ ਕੰਪਨੀ ਜੀਓ ਲਗਾਤਾਰ ਬਾਜ਼ਾਰ ਹਿੱਸੇਦਾਰੀ ਵਧਾਉਣ 'ਚ ਸਫਲ ਹੋ ਰਹੀ ਹੈ। ਹੁਣ ਉਸ ਦੀ ਬਾਜ਼ਾਰ ਹਿੱ‍ਸੇਦਾਰੀ ਵੱਧ ਕੇ 14.62 ਫ਼ੀਸਦੀ ਹੋ ਗਈ ਹੈ, ਜੋ ਕਿ ਦਸੰਬਰ 'ਚ 13.71 ਫ਼ੀਸਦੀ, ਨਵੰਬਰ 'ਚ 13.08 ਫ਼ੀਸਦੀ, ਅਕ‍ਤੂਬਰ 'ਚ 12.39 ਫ਼ੀਸਦੀ ਅਤੇ ਸਤੰਬਰ 'ਚ 11.72 ਫ਼ੀਸਦੀ ਸੀ।

ਹਾਲਾਂਕਿ ਭਾਰਤੀ ਏਅਰਟੈੱਲ ਅਜੇ ਵੀ 29.16 ਕਰੋੜ ਯੂਜ਼ਰਸ ਦੇ ਨਾਲ ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣੀ ਹੋਈ ਹੈ। ਉਥੇ ਹੀ ਜਨਵਰੀ ਅਖਿਰ ਤੱਕ ਮੁਕੇਸ਼ ਅੰਬਾਨੀ ਦੀ ਜਿਓ ਦੇ ਯੂਜ਼ਰਸ ਦੀ ਗਿਣਤੀ 16.83 ਕਰੋੜ ਹੈ। ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਇੰਡੀਆ ਦੇ ਗਾਹਕਾਂ ਦੀ ਗਿਣਤੀ 21.38 ਕਰੋੜ ਅਤੇ ਤੀਜੀ ਸਭ ਤੋਂ ਵੱਡੀ ਕੰਪਨੀ ਆਈਡੀਆ ਸੇਲੂ‍ਲਰ ਦੇ ਗਾਹਕਾਂ ਦੀ ਗਿਣਤੀ 19.76 ਕਰੋੜ ਹੈ।

ਟਰਾਈ ਦੇ ਆਂਕੜੇ ਦਸਦੇ ਹਨ ਕਿ ਭਾਰਤੀ  ਏਅਰਟੈੱਲ, ਵੋਡਾਫੋਨ ਇੰਡੀਆ ਅਤੇ ਆਈਡੀਆ ਸੇਲੂਲਰ ਨੇ ਜਨਵਰੀ 'ਚ ਆਪਣੀ-ਆਪਣੀ ਬਾਜ਼ਾਰ ਹਿਸੇਦਾਰੀ 'ਚ ਮਾਮੂਲੀ ਵਾਧਾ ਦਰਜ ਕੀਤਾ ਹੈ। ਇਨ੍ਹਾਂ ਦੀ ਬਾਜ਼ਾਰ ਹਿਸੇਦਾਰੀ 25.32 ਫ਼ੀਸਦੀ (ਦਿਸੰਬਰ 'ਚ 24.85 ਫ਼ੀਸਦੀ), 18.56 ਫ਼ੀਸਦੀ (ਦਸੰਬਰ 'ਚ 18.20 ਫ਼ੀਸਦੀ) ਅਤੇ 17.16 ਫ਼ੀਸਦੀ (16.83 ਫ਼ੀਸਦੀ) ਹੈ।


Related News