ਚੀਨੀ ਏਅਰਫੋਰਸ ਅਮਰੀਕਾ ਨੂੰ ਛੱਡ ਸਕਦੀ ਹੈ ਪਿੱਛੇ, ਅਮਰੀਕੀ ਐਕਸਪਰਟ ਨੇ ਖੋਲ੍ਹੇ ਰਾਜ਼

Tuesday, Apr 02, 2024 - 11:15 AM (IST)

ਚੀਨੀ ਏਅਰਫੋਰਸ ਅਮਰੀਕਾ ਨੂੰ ਛੱਡ ਸਕਦੀ ਹੈ ਪਿੱਛੇ, ਅਮਰੀਕੀ ਐਕਸਪਰਟ ਨੇ ਖੋਲ੍ਹੇ ਰਾਜ਼

ਨਿਊਯਾਰਕ (ਏਜੰਸੀ) : ਚੀਨ ਦੀ ਫੌਜੀ ਤਾਕਤ ਦੁਨੀਆ ਦੇ ਮੁਕਾਬਲੇ ਤੇਜ਼ੀ ਨਾਲ ਵੱਧ ਰਹੀ ਹੈ, ਹੁਣ ਅਜਿਹੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਅਮਰੀਕਾ ਨੂੰ ਪਿੱਛੇ ਛੱਡ ਦੇ ਹੋਏ ਚੀਨ ਦੀ ਹਵਾਈ ਫੌਜ ਦੁਨੀਆ ਵਿਚ ਪਹਿਲੇ ਸਥਾਨ ’ਤੇ ਪਹੁੰਚ ਜਾਵੇਗੀ। ਯੂ. ਐੱਸ-ਇੰਡੋ ਪੈਸੀਫਿਕ ਕਮਾਂਡ ਦੇ ਮੁਖੀ ਨੇਵੀ ਐਡਮਿਰਲ ਜਾਨ ਸੀ. ਐਕਿਲਿਨੋ ਨੇ ਹਾਲ ਹੀ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੀਨ ਆਪਣੀ ਫੌਜ ਨੂੰ ਆਧੁਨਿਕ ਕਰਨ ’ਤੇ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਯੂਰੇਸ਼ੀਅਨ ਟਾਈਮਜ਼ ਦੀ ਰਿਪੋਰਟ ਮੁਤਾਬਕ 21 ਮਾਰਚ ਨੂੰ ਐਕਿਲਿਨੋ ਨੇ ਅਮਰੀਕੀ ਸੰਸਦ ’ਚ ਦਾਅਵਾ ਕੀਤਾ ਸੀ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੁਨੀਆ ਦੀ ਸਭ ਤੋਂ ਵੱਡੀ ਸਮੁੰਦਰੀ ਫੌਜ ਬਣ ਚੁੱਕੀ ਹੈ ਅਤੇ ਹੁਣ ਜਲਦੀ ਹੀ ਦੁਨੀਆ ਦੀ ਸਭ ਤੋਂ ਵੱਡੀ ਹਵਾਈ ਫੌਜ ਵੀ ਹੋਵੇਗੀ। ਐਕਿਲਿਨੋ ਨੇ ਕਿਹਾ ਕਿ ਚੀਨ ਹੁਣ ਅਮਰੀਕਾ ਨੂੰ ਅਸਮਾਨ ਵਿਚ ਪਿੱਛੇ ਛੱਡ ਸਕਦਾ ਹੈ। ਉਸਨੇ ਨੇ ਕਿਹਾ ਕਿ ਚੀਨ ਵੱਲੋਂ ਖੜ੍ਹੀ ਹੋ ਰਹੀ ਸੁਰੱਖਿਆ ਚੁਣੌਤੀ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਇਸ ਦੌਰਾਨ ਐਕਿਲਿਨੋ ਨੇ ਖਾਸ ਤੌਰ ’ਤੇ ਚੀਨੀ ਫੌਜ ਦੇ ਕੋਲ ਮੌਜੂਦ ਲੜਾਕੂ ਜਹਾਜ਼ਾਂ ਵੱਲ ਇਸ਼ਾਰਾ ਕੀਤਾ। 

ਇਹ ਵੀ ਪੜ੍ਹੋ: 'ਪਹਿਲਾਂ ਆਪਣੀਆਂ ਪਤਨੀਆਂ ਦੀਆਂ ਸਾੜੀਆਂ ਸਾੜ ਕੇ ਦਿਖਾਓ', 'ਇੰਡੀਆ ਆਊਟ' ਮੁਹਿੰਮ 'ਤੇ ਭੜਕੀ ਬੰਗਲਾਦੇਸ਼ ਦੀ PM

ਪੈਂਟਾਗਨ ਦੀ 2023 ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੀ.ਐੱਲ.ਏ. ਹਵਾਈ ਫੌਜ ਅਤੇ ਸਮੁੰਦਰੀ ਫੌਜ ਕੋਲ ਕੁੱਲ ਮਿਲਾ ਕੇ 3,150 ਤੋਂ ਵੱਧ ਜਹਾਜ਼ ਹਨ। ਦੂਜੇ ਪਾਸੇ ਅਮਰੀਕਾ 4,000 ਜਹਾਜ਼ਾਂ ਦਾ ਦਾਅਵਾ ਕਰਦਾ ਹੈ। ਇਸ ਦੇ ਇਲਾਵਾ ਅਮਰੀਕਾ ਆਪਣੀ ਨੇਵੀ, ਮਰੀਨ ਕੋਰ ਅਤੇ ਫੌਜੀ ਸ਼ਾਖਾਵਾਂ ’ਚ ਹਜ਼ਾਰਾਂ ਜਹਾਜ਼ਾਂ ਦਾ ਰੱਖਦਾ ਹੈ। ਅਮਰੀਕੀ ਏਅਰ ਫੋਰਸ ਨੇ ਪੂਰੀ ਦੁਨੀਆ ’ਚ ਆਪਣਾ ਘੇਰਾ ਪਹੁੰਚ ਫੈਲਾਇਆ ਹੋਇਆ ਹੈ, ਅਜਿਹੇ ਵਿਚ ਅਮਰੀਕਾ ਦੇ ਸਾਹਮਣੇ ਸਮੱਸਿਆ ਆ ਗਈ ਹੈ। ਸਭ ਤੋਂ ਵੱਧ ਰੱਖਿਆ ਬਜਟ ਦੇ ਬਾਵਜੂਦ, ਅਮਰੀਕਾ ਦੀ ਫੌਜ ਨੂੰ ਲੜਾਕੂ ਜਹਾਜ਼ਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅਮਰੀਕਾ ਹੁਣ ਹਵਾਈ ਜਹਾਜ਼ਾਂ ਦੀ ਬਜਾਏ ਮਿਜ਼ਾਈਲਾਂ ਤਾਇਨਾਤ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਜਹਾਜ਼ ਹੋਣ ਨਾਲ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਅਮਰੀਕੀ ਮਾਹਿਰਾਂ ਨੇ ਕਿਹਾ ਕਿ ਚੀਨ ਆਪਣੀ ਫੌਜੀ ਤਾਕਤ ਵਧਾਉਣ ਦੇ ਨਾਲ-ਨਾਲ ਅਮਰੀਕਾ ਦੇ ਹਮਲਿਆਂ ਤੋਂ ਖੁਦ ਨੂੰ ਬਚਾਉਣ ਲਈ ਮਿਜ਼ਾਈਲਾਂ ਵੀ ਵਧਾ ਰਿਹਾ ਹੈ। ਚੀਨ ਦਾ ਮਕਸਦ ਅਮਰੀਕਾ ਦੇ ਜਹਾਜ਼ਾਂ ਨੂੰ ਰਸਤੇ ਵਿਚ ਹੀ ਰੋਕਣ ਦਾ ਹੈ। ਆਉਣ ਵਾਲੇ ਟਕਰਾਅ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਚੀਨ ਲਗਾਤਾਰ ਆਪਣੀਆਂ ਸਮੁੰਦਰੀ, ਜ਼ਮੀਨੀ ਅਤੇ ਹਵਾਈ ਫੌਜਾਂ ਨੂੰ ਮਜ਼ਬੂਤ ​​ਕਰ ਰਿਹਾ ਹੈ।

ਇਹ ਵੀ ਪੜ੍ਹੋ : ਇਸ ਦੇਸ਼ ’ਚ ਭੰਗ ਦੀ ਵਰਤੋਂ ਨੂੰ ਮਿਲੀ ਕਾਨੂੰਨੀ ਮਾਨਤਾ, 1 ਜੁਲਾਈ ਤੋਂ ਕਲੱਬਾਂ ’ਚ ਗਾਂਜਾ ਵੀ ਹੋਵੇਗਾ ਮੁਹੱਈਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News