ਫਾਂਸੀਵਾਦ ਤਾਕਤਾਂ ਦੇ ਟਾਕਰੇ ਲਈ ਨੌਜਵਾਨ ਅੱਗੇ ਆਉਣ

03/23/2018 5:43:37 PM

ਬੁਢਲਾਡਾ (ਬਾਂਸਲ) : ਡੀ.ਵਾਈ.ਐੱਫ. ਆਈ. ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 88ਵੇਂ ਸ਼ਹਾਦਤ ਦਿਵਸ ਦੇ ਮੌਕੇ 'ਤੇ ਨਜ਼ਦੀਕੀ ਪਿੰਡ ਗੁਰਨੇ ਕਲਾ ਅਤੇ ਅਹਿਮਦਪੁਰ 'ਚ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆ। ਇਸ ਮੌਕੇ ਜੱਥੇਬੰਦੀ ਦੇ ਸੂਬਾ ਜਰਨਲ ਸਕੱਤਰ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਦੇਸ਼ 'ਚ ਸ਼ਹੀਦਾਂ ਦੀ ਸੋਚ ਵਾਲੀ ਸਮਾਜਵਾਦੀ ਵਿਚਾਰਧਾਰਾਂ ਨੂੰ ਕੂਚਲਣ ਲਈ ਫਾਂਸੀਵਾਦੀ ਤਾਕਤਾਂ ਹਰ ਤਰ੍ਹਾਂ ਦੇ ਹੱਥਕੰਢੇ ਅਪਨਾ ਰਹੀਆ ਹਨ, ਜਿਸ ਲਈ ਨੌਜਵਾਨਾਂ ਨੂੰ ਜੱਥੇਬੰਧਕ ਹੋ ਕੇ ਮੁਕਾਬਲਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਸਮਾਜਵਾਦੀ ਵਿਵਸਥਾ ਦੀ ਸਥਾਪਨਾ ਲਈ ਜੱਦੋ ਜਹਿਦ ਡੀ.ਵਾਈ. ਐੱਫ. ਆਈ.ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਅਤੇ ਮੋਦੀ ਸਰਕਾਰ ਦੇ ਜੁਮਲੇ 2 ਕਰੋੜ ਨੌਕਰੀਆਂ ਹਰ ਸਾਲ ਨੌਜਵਾਨਾਂ ਨੂੰ ਦੇਣ ਵਾਂਗ ਛਲਕਪਟ ਸਾਬਤ ਹੋਇਆ ਹੈ| ਇਸ ਮੌਕੇ ਕੁਲਦੀਪ ਸਿੰਘ, ਗੁਲਾਬ ਸਿੰਘ, ਬਲਦੀਪ ਸਿੰਘ, ਹਰਦੀਪ ਸਿੰਘ, ਸੋਮਾ ਸਿੰਘ, ਹੈਪੀ ਗੁਰਨੇ ਆਦਿ ਨੌਜਵਾਨ ਮੌਜੂਦ ਸਨ।


Related News