ਹਲਵਾਰਾ ਏਅਰਫੋਰਸ ਸਟੇਸ਼ਨ ਪੁੱਜੇ ਰਾਸ਼ਟਰਪਤੀ, ਦੇਣਗੇ ਸਨਮਾਨ

03/22/2018 1:51:00 PM

ਹਲਵਾਰਾ : ਰਾਸ਼ਟਰਪਤੀ ਰਾਮਨਾਥ ਕੋਵਿੰਦ ਹਲਵਾਰਾ ਏਅਰਫੋਰਸ ਸਟੇਸ਼ਨ ਪਹੁੰਚ ਗਏ ਹਨ। ਰਾਮਨਾਥ ਕੋਵਿੰਦ ਇੱਥੇ ਭਾਰਤੀ ਹਵਾਈ ਫੌਜ ਦੀਆਂ 51 ਸਕੁਐਡਰਨ ਨੂੰ ਨਿਸ਼ਾਨ ਅਤੇ 230 ਸਿਗਰਲ ਯੂਨਿਟਾਂ ਨੂੰ ਸਨਮਾਨ ਭੇਂਟ ਕਰਨਗੇ। ਇੱਥੇ ਗੁਰੱਪ ਕੈਪਟਨ ਸਤੀਸ਼ ਐੱਸ. ਪਵਾਰ, ਕਮਾਂਡਿੰਗ ਅਫਸਰ 51 ਸਕੁਐਡਰਨ ਅਤੇ ਗਰੁੱਪ ਕੈਪਟਨ ਐੱਸ. ਕੇ. ਤ੍ਰਿਪਾਠੀ ਸਟੇਸ਼ਨ ਕਮਾਂਡ 230 ਸਿਗਰਲ ਯੂਨਿਟ ਨੂੰ ਇਹ ਸਨਮਾਨ ਦਿੱਤੇ ਜਾਣਗੇ। ਰਾਸ਼ਟਰਪਤੀ ਵਲੋਂ ਇਹ ਨਿਸ਼ਾਨ ਹਥਿਆਰਬੰਦ ਫੌਜਾਂ ਲਈ ਬਹੁਤ ਮਹੱਤਵ ਰੱਖਦਾ ਹੈ। ਇਹ ਸਨਮਾਨ ਯੂਨਿਟਾਂ ਵਲੋਂ ਸਾਂਤੀ ਅਤੇ ਸੰਘਰਸ਼ ਦੋਹਾਂ ਹਾਲਾਤ 'ਚ ਦਿੱਤੇ ਯੋਗਦਾਨ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਇਸ ਸਮਾਰੋਹ 'ਚ ਏਅਰਫੋਰਸ ਵਲੋਂ ਕਈ ਪੇਸ਼ਕਸ਼ਾਂ ਵੀ ਦਿੱਤੀਆਂ ਜਾਣਗੀਆਂ। ਸਮਾਰੋਹ 'ਚ ਪੰਜਾਬ ਅਤੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਸਮੇਤ ਹਵਾਈ ਫੌਜ ਮੁਖੀ ਅਤੇ ਹੋਰ ਅਧਿਕਾਰੀ ਵੀ ਹਿੱਸਾ ਲੈ ਰਹੇ ਹਨ।


Related News