ਅਰਸ਼ਾਂ ਤੋਂ ਫਰਸ਼ਾਂ 'ਤੇ ਪੁੱਜੇ ਬਾਈਜੂ ਰਵਿੰਦਰਨ, ਨੈੱਟਵਰਥ ਹੋਈ ਜ਼ੀਰੋ

04/04/2024 4:02:24 PM

ਬਿਜ਼ਨੈੱਸ ਡੈਸਕ : ਸਟਾਰਟਅੱਪਸ ਦੀ ਦੁਨੀਆ ਵਿੱਚ ਉੱਚੀ ਉਡਾਣ ਭਰਨ ਵਾਲੇ ਐਡਟੈਕ ਬਾਈਜੂ ਦੇ ਸੰਸਥਾਪਕ ਬਾਈਜੂ ਰਵੀਨਦਰਨ ਅਰਸ਼ਾਂ ਤੋਂ ਫਰਸ਼ਾਂ 'ਤੇ ਆ ਗਏ ਹਨ। ਉਸ ਦੀ ਕੁੱਲ ਜਾਇਦਾਦ ਜ਼ੀਰੋ ਹੋ ਗਈ ਹੈ। ਇੱਕ ਸਾਲ ਪਹਿਲਾਂ, ਯਾਨੀ 4 ਅਪ੍ਰੈਲ, 2023 ਨੂੰ ਉਸਦੀ ਕੁੱਲ ਜਾਇਦਾਦ 2.1 ਬਿਲੀਅਨ ਡਾਲਰ (ਉਦੋਂ ਲਗਭਗ ₹ 17,545 ਕਰੋੜ) ਸੀ। ਇਸ ਗੱਲ ਦੀ ਜਾਣਕਾਰੀ ਫੋਰਬਸ ਦੇ ਬਿਲੀਅਨੇਅਰ ਇੰਡੈਕਸ 2024 ਵਿੱਚ ਸਾਹਮਣੇ ਆਈ ਹੈ। ਫੋਰਬਸ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਵਾਰ ਪਿਛਲੇ ਸਾਲ ਦੀ ਸੂਚੀ ਵਿੱਚੋਂ 4 ਲੋਕਾਂ ਨੂੰ ਬਾਹਰ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਰਵਿੰਦਰਨ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਹਾਲ ਹੀ ਵਿੱਚ ਬਲੈਕਰੌਕ ਨੇ ਬਾਈਜੂ ਦਾ ਮੁੱਲ ਘਟਾ ਕੇ 1 ਬਿਲੀਅਨ ਡਾਲਰ ਕਰ ਦਿੱਤਾ ਸੀ। 2022 ਵਿੱਚ ਇਸਦਾ ਸਿਖਰ ਮੁੱਲ 22 ਬਿਲੀਅਨ ਡਾਲਰ ਸੀ। ਬਾਈਜੂ ਦੀ ਸਥਾਪਨਾ 2011 ਵਿੱਚ ਰਵਿੰਦਰਨ ਨੇ ਕੀਤੀ ਸੀ। ਉਸਦੀ ਪਤਨੀ, ਦਿਵਿਆ, ਉਸਦੀ ਸ਼ੁਰੂਆਤੀ ਵਿਦਿਆਰਥੀਆਂ ਵਿੱਚੋਂ ਇੱਕ ਹੈ ਅਤੇ ਬੋਰਡ ਵਿੱਚ ਵੀ ਬੈਠਦੀ ਹੈ। ਕੰਪਨੀ ਇਸ ਸਮੇਂ ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੀ ਹੈ। ਅਜਿਹੇ 'ਚ ਪਿਛਲੇ ਮਹੀਨੇ ਬਾਇਜਸ ਦੇ ਸ਼ੇਅਰਧਾਰਕਾਂ ਨੇ ਵੀ ਰਵਿੰਦਰਨ ਨੂੰ ਸੀਈਓ ਦੇ ਅਹੁਦੇ ਤੋਂ ਹਟਾਉਣ ਲਈ ਵੋਟਿੰਗ ਕੀਤੀ ਸੀ।

ਇਹ ਵੀ ਪੜ੍ਹੋ - ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

4 ਵੱਡੀਆਂ ਗੱਲਾਂ, ਜੋ ਬਾਈਜੂ ਨਾਲ ਬੀਤੇ ਦਿਨੀਂ ਹੋਈਆਂ
. ਬਾਈਜੂ ਦੇ ਸ਼ੇਅਰ ਧਾਰਕਾਂ ਨੇ ਪਿਛਲੇ ਮਹੀਨੇ ਰਵੀਨਦਰਨ ਨੂੰ ਸੀਈਓ ਦੇ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਦੀ ਪਤਨੀ ਦਿਵਿਆ ਅਤੇ ਭਰਾ ਰਿਜੂ ਨੂੰ ਹਟਾਉਣ ਲਈ ਵੋਟ ਕੀਤਾ ਸੀ।
. ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬਾਈਜੂ ਖ਼ਿਲਾਫ਼ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕੀਤੀ। ਬਾਈਜੂ 'ਤੇ 158 ਕਰੋੜ ਰੁਪਏ ਦੇ ਭੁਗਤਾਨ 'ਚ ਡਿਫਾਲਟ ਕਰਨ ਦਾ ਦੋਸ਼ ਹੈ।
. ED ਨੇ 9,000 ਕਰੋੜ ਰੁਪਏ ਤੋਂ ਵੱਧ ਦੇ FEMA ਉਲੰਘਣਾ ਮਾਮਲੇ ਵਿੱਚ ਨੋਟਿਸ ਭੇਜਿਆ ਹੈ। FEMA ਦਾ ਗਠਨ 1999 ਵਿੱਚ ਵਿਦੇਸ਼ੀ ਮੁਦਰਾ ਦੇ ਪ੍ਰਵਾਹ ਸਬੰਧ ਵਿੱਚ ਕੀਤਾ ਸੀ।
. ਗੁਰੂਗ੍ਰਾਮ ਦਫ਼ਤਰ ਦਾ ਕਿਰਾਇਆ ਨਾ ਦੇਣ 'ਤੇ ਕਰਮਚਾਰੀਆਂ ਨੂੰ ਜਾਇਦਾਦ ਮਾਲਕ ਨੇ ਬਾਹਰ ਕੱਢ ਦਿੱਤਾ। ਉਨ੍ਹਾਂ ਦੇ ਲੈਪਟਾਪ ਜ਼ਬਤ ਕਰ ਲਏ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਫੋਨ ਕਾਲ ਦੇ ਆਧਾਰ 'ਤੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੀ ਕੰਪਨੀ
ਪਿਛਲੇ ਕਈ ਮਹੀਨਿਆਂ ਤੋਂ ਬਾਈਜੂ ਵਿੱਚ ਮੁਲਾਜ਼ਮਾਂ ਦੀ ਛਾਂਟੀ ਦਾ ਦੌਰ ਚੱਲ ਰਿਹਾ ਹੈ। ਹੁਣ ਫੋਨ ਕਾਲਾਂ 'ਤੇ ਵੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਮਨੀਕੰਟਰੋਲ ਦੀ ਰਿਪੋਰਟ ਮੁਤਾਬਕ ਬਾਈਜੂ ਦੀ ਵਿੱਤੀ ਹਾਲਤ ਇੰਨੀ ਖ਼ਰਾਬ ਹੈ ਕਿ ਕੰਪਨੀ ਨਾ ਤਾਂ ਕਿਸੇ ਕਰਮਚਾਰੀ ਦੇ ਕੰਮ ਦੀ ਸਮੀਖਿਆ ਕਰ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਨੋਟਿਸ ਪੀਰੀਅਡ ਦੀ ਸੇਵਾ ਕਰਨ ਦਾ ਮੌਕਾ ਦੇ ਰਹੀ ਹੈ। ਕੰਪਨੀ ਸਿਰਫ਼ ਫੋਨ ਕਾਲ ਦੇ ਆਧਾਰ 'ਤੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੀ ਹੈ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News