ਛੋਟੇ ਕਾਰੋਬਾਰੀਆਂ ਲਈ ਬਣਨਗੇ ਬਿਜ਼ਨੈੱਸ ਪਾਰਕ

02/25/2018 10:07:03 AM

ਨਵੀਂ ਦਿੱਲੀ—ਜ਼ਮੀਨ ਦੀਆਂ ਵਧਦੀਆਂ ਕੀਮਤਾਂ ਕਾਰਨ ਛੋਟੇ ਕਾਰੋਬਾਰੀਆਂ ਨੂੰ ਵਰਕ-ਪਲੇਸ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਅਜਿਹੇ ਬਿਜ਼ਨੈੱਸ ਪਾਰਕ ਬਣਾਉਣ 'ਤੇ ਵਿਚਾਰ ਕਰ ਰਹੀ ਹੈ, ਜਿੱਥੇ ਛੋਟੇ ਕਾਰੋਬਾਰੀ ਲੀਜ਼ ਜਾਂ ਕਿਰਾਏ 'ਤੇ ਜਗ੍ਹਾ ਲੈ ਕੇ ਆਪਣਾ ਕਾਰੋਬਾਰ ਚਲਾ ਸਕਦੇ ਹਨ। ਮਨਿਸਟਰੀ ਆਫ ਮਾਈਕ੍ਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਿਜ਼ (ਐੱਮ. ਐੱਸ. ਐੱਮ. ਈ.) ਨੇ ਇਸ ਸਬੰਧੀ ਪ੍ਰਸਤਾਵ ਤਿਆਰ ਕੀਤਾ ਹੈ, ਜਿਸ ਨੂੰ ਨੈਸ਼ਨਲ ਬੋਰਡ ਫਾਰ ਮਾਈਕ੍ਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਿਜ਼ ਦੀ ਮੀਟਿੰਗ 'ਚ ਰੱਖਿਆ ਜਾਵੇਗਾ। ਇਹ ਮੀਟਿੰਗ 26 ਫਰਵਰੀ ਨੂੰ ਹੋਵੇਗੀ।  
ਮੀਟਿੰਗ ਲਈ ਮਨਿਸਟਰੀ ਆਫ ਐੱਮ. ਐੱਸ. ਐੱਮ. ਈ. ਵੱਲੋਂ ਤਿਆਰ ਕੀਤੇ ਗਏ ਏਜੰਡੇ ਅਨੁਸਾਰ ਸੂਬਾ ਸਰਕਾਰਾਂ ਨੂੰ ਆਪਣੇ ਸੂਬੇ 'ਚ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ 'ਚ ਮੱਧ ਆਕਾਰੀ ਲੈਂਡ ਪਾਰਸਲ ਨੂੰ ਨਿਸ਼ਾਨਬੱਧ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਕਿ ਉਥੇ ਬਿਜ਼ਨੈੱਸ ਪਾਰਕ ਬਣਾ ਕੇ ਐੱਸ. ਐੱਮ. ਈ. (ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਿਜ਼) ਨੂੰ ਕਿਰਾਏ 'ਤੇ ਦਿੱਤਾ ਜਾ ਸਕੇ।


Related News