ਚਿੱਟਾ ਹੋਇਆ ਲਹੂ , ਭਰਾ ਨੇ ਛੋਟੇ ਭਰਾ 'ਤੇ ਚੜ੍ਹਾ'ਤਾ ਟ੍ਰੈਕਟਰ, ਸਾਹਮਣੇ ਆਈ ਦਿਲ ਦਹਿਲਾ ਦੇਣ ਵਾਲੀ ਵੀਡੀਓ

Saturday, Mar 30, 2024 - 04:09 PM (IST)

ਚਿੱਟਾ ਹੋਇਆ ਲਹੂ , ਭਰਾ ਨੇ ਛੋਟੇ ਭਰਾ 'ਤੇ ਚੜ੍ਹਾ'ਤਾ ਟ੍ਰੈਕਟਰ, ਸਾਹਮਣੇ ਆਈ ਦਿਲ ਦਹਿਲਾ ਦੇਣ ਵਾਲੀ ਵੀਡੀਓ

ਸਹਾਰਨਪੁਰ- ਅੱਜ ਦੀ ਤਾਰੀਖ਼ 'ਚ ਰਿਸ਼ਤਿਆਂ 'ਚ ਇੰਨੀਆਂ ਤੇੜਾਂ ਆ ਗਈਆਂ ਹਨ ਜਿਨ੍ਹਾਂ ਨੂੰ ਭਰਨਾ ਲਗਭਗ ਨਾਮੁਮਕਿਨ ਹੋ ਗਿਆ ਹੈ। ਅੱਜ ਭਰਾ-ਭਰਾ ਦਾ ਨਹੀਂ ਰਹਿ ਗਿਆ। ਹਰ ਦਿਨ ਲਗਭਗ ਰਿਸ਼ਤਿਆਂ 'ਚ ਫਸਾਦ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਯੂ.ਪੀ. ਦੇ ਸਹਾਰਨਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਭਰਾ ਆਪਣੇ ਹੀ ਭਰਾ ਦੀ ਜਾਨ ਦਾ ਦੁਸ਼ਮਣ ਬਣ ਗਿਆ ਅਤੇ ਉਸਨੂੰ ਟ੍ਰੈਕਟਰ ਨਾਲ ਦਰੜਨ ਦੀ ਕੋਸ਼ਿਸ਼ ਕੀਤੀ।

ਉੱਤਰ-ਪ੍ਰਦੇਸ਼ ਦੇ ਸਹਾਰਨਪੁਰ ਦੇ ਥਾਣਾ ਗਾਗਲਹੇੜੀ ਦੇ ਪਿੰਡ ਤਿਵਾਯਾ 'ਚ ਦੋ ਭਰਾਵਾਂ ਵਿਚਾਲੇ ਪੁਰਾਣਾ ਪਰਿਵਾਰਕ ਵਿਵਾਦ ਖੂਨੀ ਸ਼ੰਘਰਸ਼ਨ 'ਚ ਤਬਦੀਲ ਹੋ ਗਿਆ। ਇਸਨੂੰ ਲੈ ਕੇ ਇਕ ਭਰਾ ਨੇ ਦੂਜੇ ਭਰਾ ਦੇ ਉੱਪਰ ਬੜੀ ਬੇਰਹਿਮੀ ਨਾਲ ਟ੍ਰੈਕਟਰ ਚੜ੍ਹਾ ਦਿੱਤਾ। ਇੰਨਾ ਹੀ ਨਹੀਂ ਦੋਸ਼ੀ ਨੇ ਭਰਾ ਦੀ ਪਤਨੀ ਦੇ ਨਾਲ ਵੀ ਕੁੱਟਮਾਰ ਕੀਤੀ ਜਿਸ ਕਾਰਨ ਪਤੀ-ਪਤਨੀ ਦੋਵੇਂ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਪੁਲਸ ਨੇ ਜ਼ਖ਼ਮੀਆਂ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਤੇ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। 


author

Rakesh

Content Editor

Related News