ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਲੈ ਕੇ ਲਿਆ ਆਹਿਮ ਫ਼ੈਸਲਾ

03/29/2024 11:39:21 AM

ਐਂਟਰਟੇਨਮੈਂਟ ਡੈਸਕ - ਮਰਹੂਮ ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ 'ਚ ਹੁਣ ਰੌਣਕਾਂ ਲੱਗ ਚੁੱਕੀਆਂ ਹਨ। ਜੀ ਹਾਂ, ਮਾਤਾ ਚਰਨ ਕੌਰ ਨੇ ਆਪਣੇ ਦੂਜੇ ਪੁੱਤਰ ਨੂੰ ਜਨਮ ਦੇ ਕੇ ਮੂਸਾ ਹਵੇਲੀ ਨੂੰ ਮੁੜ ਖ਼ੁਸ਼ੀਆਂ ਨਾਲ ਭਰ ਦਿੱਤਾ ਹੈ। ਉਥੇ ਹੀ ਬਾਪੂ ਬਲਕੌਰ ਸਿੰਘ ਵੀ ਆਪਣੇ ਪੁੱਤਰ ਸ਼ੁੱਭਦੀਪ ਸਿੰਘ ਸਿੱਧੂ ਦੇ ਜਨਮ ਨੂੰ ਲੈ ਕੇ ਪੱਬਾਂ ਭਾਰ ਹਨ ਪਰ ਨਾਲ ਹੀ ਉਨ੍ਹਾਂ ਨੇ ਇਕ ਫ਼ੈਸਲਾ ਲਿਆ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਸਿੱਧੂ ਦੇ ਪਰਿਵਾਰ ਨੇ ਇਕ ਅਹਿਮ ਫ਼ੈਸਲਾ ਲਿਆ ਹੈ। ਦਰਅਸਲ, ਬਾਪੂ ਬਲਕੌਰ ਸਿੰਘ ਨੇ ਆਪਣੇ ਪਰਿਵਾਰ ਨੂੰ ਲੈ ਕੇ ਫ਼ੈਸਲਾ ਲਿਆ ਹੈ ਕਿ ਹੁਣ ਉਨ੍ਹਾਂ ਦੇ ਛੋਟੇ ਪੁੱਤਰ ਸ਼ੁੱਭਦੀਪ ਸਿੰਘ ਸਿੱਧੂ ਨੂੰ ਡੇਢ ਮਹੀਨੇ ਤੱਕ ਲੋਕ ਨਹੀਂ ਮਿਲ ਸਕਣਗੇ। ਮਾਤਾ ਚਰਨ ਕੌਰ ਤੇ ਸ਼ੁੱਭਦੀਪ ਹੁਣ ਹਵੇਲੀ 'ਚ ਨਹੀਂ ਰਹਿਣਗੇ। ਦਰਅਸਲ, ਹੁਣ ਮੂਸੇਵਾਲਾ ਦਾ ਪੂਰਾ ਪਰਿਵਾਰ ਬਠਿੰਡਾ 'ਚ ਹੀ ਕੁਝ ਦਿਨ ਬਤੀਤ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਵੀਤ ਬਲਜੀਤ ਤੋਂ ਪੁੱਤ ਦਾ ਗੀਤ 295 ਸੁਣ ਖਿੜ ਉੱਠਿਆ ਬਾਪੂ ਬਲਕੌਰ ਸਿੰਘ, ਵੀਡੀਓ 'ਚ ਦੇਖੋ ਕਿਵੇਂ ਪਾਇਆ ਭੰਗੜਾ

ਦੱਸ ਦਈਏ ਕਿ ਬੀਤੇ ਦਿਨੀਂ ਪ੍ਰਸਿੱਧ ਗਾਇਕ ਤੇ ਲਿਖਾਰੀ ਵੀਤ ਬਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਨੂੰ ਹਰ ਪਾਸੇ ਕਾਫ਼ੀ ਪਿਆਰ ਮਿਲਿਆ। ਦਰਅਸਲ, ਜਿਹੜੀ ਵੀਡੀਓ ਵੀਤ ਬਲਜੀਤ ਨੇ ਸਾਂਝੀ ਕੀਤੀ ਸੀ, ਉਸ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਭੰਗੜਾ ਪਾਉਂਦੇ ਨਜ਼ਰ ਆ ਰਹੇ ਸਨ। ਵੀਤ ਬਲਜੀਤ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦਾ ਗੀਤ '295' ਗਾਇਆ ਸੀ। 

ਇਹ ਖ਼ਬਰ ਵੀ ਪੜ੍ਹੋ :  ਪ੍ਰਸਿੱਧ ਅਦਾਕਾਰ ਕਰਮਜੀਤ ਅਨਮੋਲ ਨੇ CM ਭਗਵੰਤ ਮਾਨ ਨੂੰ ਦਿੱਤੀਆਂ ਧੀ ਦੇ ਜਨਮ ਦੀਆਂ ਵਧਾਈਆਂ

ਇਸ ਖ਼ਾਸ ਮੌਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਉੱਥੇ ਹੀ ਮੌਜੂਦ ਸਨ। ਆਪਣੇ ਪੁੱਤਰ ਦਾ ਗੀਤ ਸੁਣਦੇ ਹੀ ਬਲਕੌਰ ਸਿੰਘ ਆਪਣੇ ਆਪ ਨੂੰ ਰੋਕ ਨਾ ਸਕੇ ਤੇ ਸੰਗੀਤ ਧੁੰਨਾਂ 'ਤੇ ਨੱਚਣ ਲੱਗੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਵੀਤ ਬਲਜੀਤ ਨੇ ਕੈਪਸ਼ਨ 'ਚ ਲਿਖਿਆ, ''ਉੱਠ ਪੁੱਤ ਝੋਟਿਆ ਮੂਸੇ ਵਾਲਿਆ 💪💪...।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News