ਇਹ ਸਮਾਰਟਫੋਨ ਖਰੀਦਣ ''ਤੇ ਆਈਡੀਆ ਦੇ ਰਹੀ ਹੈ 1,500 ਰੁਪਏ ਦਾ ਕੈਸ਼ਬੈਕ

02/19/2018 5:58:42 PM

ਜਲੰਧਰ- ਟੈਲੀਕਾਮ ਕੰਪਨੀ ਆਈਡੀਆ ਸੈਲੂਲਰ ਅਤੇ ਪੈਨਾਸੋਨਿਕ ਵਿਚਾਲੇ ਕਰਾਰ ਤੋਂ ਬਾਅਦ ਗਾਹਕਾਂ ਨੂੰ ਨਵਾਂ ਸਮਾਰਟਫੋਨ ਖਰੀਦਣ 'ਤੇ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਪੈਨਾਸੋਨਿਕ ਦਾ ਨਵਾਂ 4ਜੀ ਸਮਾਰਟਫੋਨ ਪੀ100 ਖਰੀਦਣ 'ਤੇ ਆਈਡੀਆ 1,500 ਰੁਪਏ ਦਾ ਕੈਸ਼ਬੈਕ ਮਿਲੇਗਾ। ਕੈਸ਼ਬੈਕ ਤੋਂ ਬਾਅਦ ਪੈਨਾਸੋਨਿਕ ਦਾ ਇਹ ਹੈਂਡਸੈੱਟ ਗਾਹਕਾਂ ਲਈ 25 ਫੀਸਦੀ ਤੋਂ ਵੀ ਜ਼ਿਆਦਾ ਸਸਤਾ ਹੋ ਜਾਵੇਗਾ। ਕੰਪਨੀ ਮੁਤਾਬਕ ਇਹ ਕਰਾਰ ਗਾਹਕਾਂ ਨੂੰ ਕਿਫਾਇਤੀ ਡਾਟਾ ਲਾਭ ਦੇ ਨਾਲ ਸਸਤਾ ਸਮਾਰਟਫੋਨ ਉਪਲੱਬਧ ਕਰਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। 

ਕੈਸ਼ਬੈਕ ਆਫਰ ਦੀ ਗੱਲ ਕਰੀਏ ਤਾਂ ਆਈਡੀਆ ਦੇ ਗਾਹਕਾਂ ਨੂੰ ਪਹਿਲਾਂ ਪੈਨਾਸੋਨਿਕ ਪੀ100 ਸਮਾਰਟਫੋਨ ਖਰੀਦਣਾ ਹੋਵੇਗਾ। ਸਮਾਰਟਫੋਨ ਦੇ 1 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 5,299 ਰੁਪਏ ਹੈ। ਇਸ ਦਾ 2 ਜੀ.ਬੀ. ਵੇਰੀਐਂਟ ਬਾਜ਼ਾਰ 'ਚ 5,999 ਰੁਪਏ 'ਚ ਉਪਲੱਬਧ ਹੈ। ਗਾਹਕਾਂ ਨੂੰ ਪਹਿਲੇ 12 ਮਹੀਨੇ 'ਚ 300 ਰੁਪਏ ਅਤੇ ਅਗਲੇ 12 ਮਹੀਨੇ 'ਚ 1,200 ਰੁਪਏ ਦਾ ਕੈਸ਼ਬੈਕ ਮਿਲੇਗਾ। ਕੈਸ਼ਬੈਕ ਲਾਗੂ ਹੋਣ ਤੋਂ ਬਾਅਦ ਦੋਵਾਂ ਫੋਨ ਦੀ ਕੀਮਤ 3,799 ਰੁਪਏ ਅਤੇ 4,499 ਰੁਪਏ ਹੋ ਜਵੇਗੀ। 

ਇਸ ਸਪੈਸ਼ਲ ਆਫਰ ਦਾ ਫਾਇਦਾ ਚੁੱਕਣ ਲਈ ਆਈਡੀਆ ਦੇ ਗਾਹਕਾਂ ਨੂੰ ਪਹਿਲੇ 12 ਮਹੀਨੇ ਦੇ ਅੰਦਰ 2,500 ਰੁਪਏ ਦਾ ਰੀਚਾਰਜ ਕਰਾਉਣਾ ਹੋਵੇਗਾ। ਠੀਕ ਇੰਨੀ ਹੀ ਰਾਸ਼ੀ ਦਾ ਰੀਚਾਰਜ ਅਗਲੇ 12 ਮਹੀਨੇ ਲਈ ਕਰਨਾ ਹੋਵੇਗਾ। ਇਸ ਲਈ ਦੱਸੇ ਗਏ ਸਮੇਂ ਦੇ ਅੰਦਰ ਆਈਡੀਆ ਦੇ ਗਾਹਕ 199 ਰੁਪਏ ਜਾਂ ਉਸ ਤੋਂ ਉਪਰ ਦੇ (ਮਹੀਨੇ ਵਾਲੇ) ਪਲਾਨ ਇਸਤੇਮਾਲ 'ਚ ਲਿਆ ਸਕਦੇ ਹਨ। 199 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਦੇ ਨਾਲ 1 ਜੀ.ਬੀ. ਡਾਟਾ ਹਰ ਰੋਜ਼ 100 ਐੱਸ.ਐੱਮ.ਐੱਸ., ਰੋਮਿੰਗ 'ਚ ਮੁਫਤ ਆਊਟਗੋਇੰਗ, ਇਨਕਮਿੰਗ ਕਾਲ ਦਾ ਲਾਭ ਮਿਲਦਾ ਹੈ।


Related News