ਨਾਭਾ ਵਿਖੇ ਅੱਗ ਲੱਗਣ ਕਾਰਨ ਦੁਕਾਨ ਹੋਈ ਸੜ ਕੇ ਸੁਆਹ, ਭਾਰੀ ਨੁਕਸਾਨ

06/29/2024 6:24:00 PM

ਨਾਭਾ (ਭੂਪਾ) : ਸਥਾਨਕ ਸ਼ਹਿਰ ਨਾਭਾ ਦੇ ਪਟਿਆਲਾ ਗੇਟ ਸਥਿਤ ਬਾਬਾ ਟ੍ਰੇਡਿੰਗ ਕੰਪਨੀ (ਨੇੜੇ ਹਨੂੰਮਾਨ ਮੰਦਰ) ਦੇ ਨਾਮ ਦੀ ਖਾਦੀ ਸਟੋਰ ਅਤੇ ਰੂੰ ਪਿੰਜੇ ਦੀ ਦੁਕਾਨ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ। ਉਨ੍ਹਾਂ ਦੱਸਿਆ ਭਿਆਨਕ ਅੱਗ ਨੂੰ ਦੋ ਅੱਗ ਬੁਝਾਊ ਗੱਡੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਪਰੰਤੂ ਅੱਗ ਬੁਝਾਉਣ ਤੱਕ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਦੁਕਾਨ ਮਾਲਕ ਨੇ ਰੋ-ਰੋ ਕੇ ਆਪਣੀ ਵਿਥਿਆ ਦੱਸਦੇ ਹੋਏ ਕਿਹਾ ਕਿ ਮੇਰਾ 5 ਤੋਂ 6 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਣ ਕਾਰਨ ਵੱਡਾ ਨੁਕਸਾਨ ਹੋ ਚੁੱਕਿਆ ਹੈ।

ਇਸ ਤੋਂ ਇਲਾਵਾ ਮੇਰੀ ਦੁਕਾਨ ਵੀ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅੱਗ ਬੁਝਾਊ ਗੱਡੀਆਂ ਮੌਕੇ ‘ਤੇ ਨਾ ਪਹੁੰਚਦੀਆਂ ਤਾਂ ਨਾਲ ਲੱਗਦੀਆਂ ਹੋਰ ਦੁਕਾਨਾਂ ਅਤੇ ਬਿਲਕੁੱਲ ਨਾਲ ਲੱਗਦੇ ਸ੍ਰੀ ਹਨੂੰਮਾਨ ਮੰਦਿਰ ਤੱਕ ਅੱਗ ਪਹੁੰਚਣ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ। ਅੱਗ ਬਹੁਤ ਭਿਆਨਕ ਸੀ, ਜਿਸ ਨਾਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਦੁਕਾਨ ਮਾਲਕ ਨੇ ਸਰਕਾਰ ਪਾਸੋਂ ਹੋਏ ਨੁਕਸਾਨ ਦੇ ਵੱਧ ਤੋਂ ਵੱਧ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। 


Gurminder Singh

Content Editor

Related News