ਰਾਈਸ ਸ਼ੈੱਲਰ ''ਚ ਲੱਗ ਗਈ ਅੱਗ, ਆਸਾਮਾਨ ਤੱਕ ਉੱਠੀਆਂ ਲਪਟਾਂ, ਸੈਂਕੜੇ ਕੁਇੰਟਲ ਝੋਨਾ ਸੜ ਕੇ ਹੋਇਆ ਸੁਆਹ
Sunday, Nov 17, 2024 - 07:57 PM (IST)
ਹੁਸ਼ਿਆਰਪੁਰ (ਜੈਨ)- ਚੰਡੀਗੜ੍ਹ ਰੋਡ ’ਤੇ ਸਥਿਤ ਇਕ ਰਾਈਸ ਸ਼ੈਲਰ ’ਚ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਝੋਨਾ ਅੱਗ ਦੀ ਭੇਟ ਚੜ੍ਹ ਗਿਆ। ਸ਼੍ਰੀ ਰਾਧੇ ਰਾਈਸ ਮਿੱਲ ਦੇ ਮਾਲਕ ਆਸ਼ੀਸ਼ ਗੁਪਤਾ ਅਤੇ ਨਵੀਨ ਗੁਪਤਾ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਸ਼ੈਲਰ ਦੇ ਡ੍ਰਾਇਰ ’ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖ ਕੇ ਸ਼ੈਲਰ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਨੇ ਪਲਾਂ ’ਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ।
ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਗੁਰਦਿੱਤ ਸਿੰਘ, ਸੁਖਦੇਵ ਸਿੰਘ, ਅਜੇਪਾਲ ਸਿੰਘ, ਗਗਨਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਨੇ 2 ਫਾਇਰ ਟੈਂਕਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਘਟਨਾ ਦੇ ਸਮੇਂ ਝੋਨਾ ਦੀ ਡ੍ਰਾਇਰ ’ਚ ਪ੍ਰੋਸੈਸਿੰਗ ਚੱਲ ਰਹੀ ਸੀ, ਜਿਸ ਕਾਰਨ ਬਚਾਅ ਕੰਮਾਂ ’ਚ ਕਾਫ਼ੀ ਮੁਸ਼ਕਲ ਆ ਰਹੀ ਸੀ, ਇਸ ਦੇ ਬਾਵਜੂਦ ਫਾਇਰ ਮੈਨ ਡਟੇ ਰਹੇ। ਅੱਗ ਜ਼ਿਆਦਾ ਭੜਕਣ ਕਾਰਨ ਮੌਕੇ ’ਤੇ 10 ਹੋਰ ਫਾਇਰ ਟੈਂਡਰਾਂ ਨੂੰ ਬੁਲਾਇਆ ਗਿਆ ਅਤੇ ਲੱਗਭਗ 10 ਘੰਟਿਆਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ
ਇਸ ਘਟਨਾ ’ਚ ਸ਼ੈੱਲਰ ਦੇ ਤਮਾਮ ਮੁਲਾਜ਼ਮ ਸੁਰੱਖਿਅਤ ਦੱਸੇ ਜਾਂਦੇ ਹਨ। ਫਾਇਰ ਕਰਮੀਆਂ ਦੀ ਫੌਰੀ ਕਾਰਵਾਈ ਨਾਲ ਸ਼ੈੱਲਰ ’ਚ ਡਰਾਇਰ ਤੋਂ ਬਾਹਰ ਪਿਆ ਹੋਰ ਸਟਾਕ ਸੁਰੱਖਿਅਤ ਬਚਾ ਲਿਆ ਗਿਆ। ਅੱਗ ਲੱਗਣ ਦਾ ਕਾਰਨ ਫਿਲਹਾਲ ਬਿਜਲੀ ਦਾ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਇਸ ਅੱਗ ਕਾਰਨ ਸੈਂਕੜੇ ਕੁਇੰਟਲ ਝੋਨਾ ਅੱਗ ਭੇਂਟ ਚੜ੍ਹ ਗਿਆ, ਜਿਸ ਦੀ ਕੀਮਤ ਲੱਖਾਂ ’ਚ ਦੱਸੀ ਜਾ ਰਹੀ ਹੈ।
ਇਸ ਦੌਰਾਨ ਰਾਇਸ ਮਿੱਲਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਨਾਰੰਗ, ਮਹਾਸਚਿਵ ਸੰਜੀਵ ਆਨੰਦ, ਉਪ-ਪ੍ਰਧਾਨ ਬਰਜਿੰਦਰ ਅੱਗਰਵਾਲ ਆਦਿ ਨੇ ਇਸ ਘਟਨਾ ਦੇ ਪ੍ਰਤੀ ਸਬੰਧਤ ਸ਼ੈਲਰ ਮਾਲਿਕਾਂ ਵਲੋਂ ਸੰਵੇਦਨਾ ਵਿਅਕਤ ਕੀਤੀ।
ਇਹ ਵੀ ਪੜ੍ਹੋ- ਘਰ ਦਾ ਸਾਮਾਨ ਲੈਣ ਗਿਆ ਨੌਜਵਾਨ ਨਾ ਮੁੜਿਆ ਵਾਪਸ, ਰਸਤੇ 'ਚ ਹੀ 'ਕਾਲ਼' ਨੇ ਪਾਇਆ ਘੇਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e