ਸਕੂਲ ਸਾਹਮਣੇ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
Wednesday, Nov 20, 2024 - 05:10 AM (IST)
ਫ਼ਰੀਦਕੋਟ (ਚਾਵਲਾ) - ਬੀਤੇ ਦਿਨੀਂ ਸ਼ਾਮ ਨੂੰ ਫ਼ਰੀਦਕੋਟ ਦੇ ਟਿੱਲਾ ਬਾਬਾ ਫ਼ਰੀਦ ਨਜ਼ਦੀਕ, ਜੈਨ ਸਕੂਲ ਦੇ ਸਾਹਮਣੇ ਇਕ ਕੱਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਰ ਕੇ ਦੁਕਾਨ ਅੰਦਰ ਪਿਆ ਸਾਰਾ ਕੱਪੜਾ ਅਤੇ ਫਰਨੀਚਰ ਸੜ ਗਿਆ ਹੈ, ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦੀਪੂ ਸਿੰਗਲਾ ਮਾਲਕ ਕੱਪੜੇ ਦੀ ਦੁਕਾਨ ਨੇ ਦੱਸਿਆ ਮੈਂ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਥੋੜ੍ਹੀ ਦੇਰ ਪਹਿਲਾਂ ਹੀ ਘਰ ਗਿਆ ਸੀ ਤੇ ਪਿੱਛੋਂ ਲੋਕਾਂ ਨੂੰ ਦੁਕਾਨ ’ਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਅਤੇ ਜਦ ਨੂੰ ਦੁਕਾਨ ਦਾ ਸ਼ਟਰ ਲੋਕਾਂ ਦੇ ਮੋਬਾਇਲ ਆਉਣ ’ਤੇ ਮੈਂ ਦੁਕਾਨ ’ਤੇ ਪਹੁੰਚ ਕੇ ਸਟਰ ਖੋਲ੍ਹਿਆ ਤਦ ਇਕਦਮ ਅੱਗ ਦੇ ਭਾਂਬੜ ਬਾਹਰ ਨੂੰ ਨਿਕਲਣੇ ਸ਼ੁਰੂ ਹੋ ਗਏ ਅਤੇ ਦੇਖਦੇ ਦੇਖਦੇ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਮੌਕੇ ’ਤੇ ਪੁੱਜੇ ਜ਼ਿਲਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਵਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਜਿਸ ਵਲੋਂ ਆ ਕੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਪਰ ਤਦ ਤੱਕ ਸਾਰਾ ਕੱਪੜਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਰਾਹਗੀਰਾਂ ਨੇ ਦੱਸਿਆ ਕਿ ਮੌਕੇ ’ਤੇ ਨਗਰ ਕੌਂਸਲ ਫਾਇਰ ਬਿ੍ਗੇਡ ਨਾ ਪੁੱਜਦੀ ਤਾਂ ਨਾਲ ਲਗਦੀਆਂ ਦੁਕਾਨਾਂ ਤੇ ਰਿਹਾਇਸ਼ ਵਾਲਿਆਂ ਦਾ ਨੁਕਸਾਨ ਹੋਣੋਂ ਬਚ ਗਿਆ। ਇਸ ਤੋਂ ਇਲਾਵਾ ਰਾਹਗੀਰਾਂ ਤੇ ਗੁਆਂਢੀ ਦੁਕਾਨਦਾਰਾਂ ਨੇ ਵੀ ਬਾਲਟੀਆਂ ਨਾਲ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨੁਕਸਾਨ ਹੋਣੋਂ ਬਚ ਨਹੀਂ ਸਕਿਆ।
ਸ਼ਹਿਰ ਵਾਸੀਆਂ ਨੇ ਵਪਾਰੀਆਂ ਤੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਦੁਕਾਨ ਮਾਲਕ ਦੀਪੂ ਸਿੰਗਲਾ ਦੀ ਮਾਲੀ ਮਦਦ ਕਰਨ, ਤਾਂ ਜੋਂ ਕਿ ਸਿੰਗਲਾ ਆਪਣੇ ਕਾਰੋਬਾਰ ਨੂੰ ਫਿਰ ਤੋਂ ਸਟੈਂਡ ਕਰ ਸਕੇ।