ਅੱਡਾ ਝਬਾਲ ਵਿਖੇ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਨੇ ਸੰਨ੍ਹ ਲਗਾ ਕੇ ਲੁੱਟਿਆ

Monday, Nov 18, 2024 - 04:21 PM (IST)

ਅੱਡਾ ਝਬਾਲ ਵਿਖੇ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਨੇ ਸੰਨ੍ਹ ਲਗਾ ਕੇ ਲੁੱਟਿਆ

ਝਬਾਲ (ਨਰਿੰਦਰ) : ਸਥਾਨਕ ਅੱਡਾ ਝਬਾਲ ਚੌਕ ਨੇੜੇ ਬੀਤੀ ਰਾਤ ਚੋਰਾਂ ਨੇ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨ ਨੂੰ ਸੰਨ ਲਗਾ ਕੇ ਅੰਦਰੋਂ ਲੱਖਾਂ ਰੁਪਏ ਮੁੱਲ ਦਾ ਸੋਨਾ, ਚਾਂਦੀ ਅਤੇ ਨਗਦੀ ਚੋਰੀ ਕਰ ਲਿਆ। ਇਸ ਸਬੰਧੀ ਦੁਕਾਨ ਵਿਚ ਲੱਗੀ ਸੰਨ੍ਹ ਨੂੰ ਵਿਖਾਉਂਦਿਆਂ ਦੁਕਾਨ ਮਾਲਕ ਬਲਵਿੰਦਰ ਸਿੰਘ ਧੁੰਨਾ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਾਡੀ ਧੁੰਨਾ ਜ਼ਿਊਲਰ ਦੀ ਦੁਕਾਨ ਜੋ ਝਬਾਲ ਚੌਕ ਪੁਲਸ ਨਾਕੇ ਨੇੜੇ ਹੈ, ਵਿਖੇ ਦੁਕਾਨ ਦੀਆ ਇੱਟਾਂ ਪੁੱਟ ਕੇ ਸੰਨ੍ਹ ਲਗਾ ਕੇ ਅੰਦਰੋਂ ਲਗਭਗ ਪੰਜ-ਛੇ ਤੋਲੇ ਸੋਨਾ, ਢੇਡ ਕਿੱਲੋ ਚਾਂਦੀ ਤੋਂ ਇਲਾਵਾ ਢੇਡ ਲੱਖ ਨਗਦੀ ਚੋਰੀ ਕਰ ਲਈ। 

ਇਸ ਸਬੰਧੀ ਸਵੇਰੇ ਜਦੋਂ ਅਸੀਂ ਦੁਕਾਨ ਖੋਲ੍ਹੀ ਤਾਂ ਅੰਦਰ ਸਮਾਨ ਖਿੱਲਰਿਆ ਵੇਖ ਕੇ ਪਤਾ ਲੱਗਾ। ਇਸ ਸਬੰਧੀ ਅਸੀਂ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਹੈ। ਚੌਕ ਨੇੜੇ ਹੋਈ ਇਸ ਵੱਡੀ ਚੋਰੀ ਦੀ ਵਾਰਦਾਤ ਨਾਲ ਦੁਕਾਨਦਾਰਾਂ ਵਿਚ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਰਾਤ ਨੂੰ ਅੱਡਾ ਝਬਾਲ ਵਿਖੇ ਪੁਲਸ ਦਾ ਪੱਕਾ ਨਾਕਾ ਲਗਾ ਕੇ ਅੱਡੇ ਵਿਚ ਰਾਤ ਸਮੇਂ ਪੁਲਸ ਦੀ ਗਸ਼ਤ ਵਧਾਈ ਜਾਵੇ।


author

Gurminder Singh

Content Editor

Related News