ਸੰਘਣੇ ਧੂੰਏਂ ਅਤੇ ਧੁੰਦ ਕਾਰਨ ਆਵਾਜਾਈ ਹੋਈ ਪ੍ਰਭਾਵਿਤ
Monday, Nov 11, 2024 - 04:10 PM (IST)
ਤਲਵੰਡੀ ਭਾਈ (ਪਾਲ) : ਤਲਵੰਡੀ ਭਾਈ ਅਤੇ ਨੇੜਲੇ ਇਲਾਕੇ ’ਚ ਫੈਲੇ ਧੂੰਏਂ ਦੇ ਨਾਲ ਹੀ ਸਰਦੀ ਦੀ ਪਹਿਲੀ ਧੁੰਦ ਵੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਬਰਸਾਤਾਂ ਨਾ ਹੋਣ ਕਾਰਨ ਨਵੰਬਰ ਦੇ ਪਹਿਲੇ 10 ਦਿਨ ਤਾਂ ਲੋਕਾਂ ਨੂੰ ਠੰਡ ਦੇ ਮੌਸਮ ਦਾ ਕੋਈ ਬਹੁਤਾ ਅਹਿਸਾਸ ਨਹੀਂ ਹੋਇਆ ਪਰ ਪਿਛਲੇ 2 ਦਿਨਾਂ ਤੋਂ ਸੁੱਕੀ ਧੁੰਦ ਪੈਣ ਕਾਰਨ ਦਿਨ ਚੜ੍ਹਨ ਤੋਂ ਪਹਿਲਾਂ ਅਤੇ ਸ਼ਾਮ ਢੱਲਦਿਆਂ ਹੀ ਠੰਡ ਦੀ ਆਮਦ ਦਾ ਅਹਿਸਾਸ ਹੋਣ ਸ਼ੁਰੂ ਹੋ ਗਿਆ ਹੈ।
ਤਲਵੰਡੀ ਭਾਈ ਵਿਚੋਂ ਲੰਘਦੇ ਸੈਂਕੜੇ ਵੱਡੇ-ਛੋਟੇ ਵਾਹਨ ਚਾਲਕਾਂ ਨੇ ਦੱਸਿਆ ਕਿ ਪਰਾਲੀ ਦੇ ਧੂੰਏਂ ਤੇ ਇਸ ਧੁੰਦ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਅਤੇ ਮੁੱਖ ਮਾਰਗਾਂ ਸਮੇਤ ਆਮ ਸੜਕਾਂ ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਗੱਡੀਆਂ, ਵਾਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਲੋਕ ਆਪਣੀ ਮੰਜ਼ਿਲ 'ਤੇ ਵੀ ਦੇਰੀ ਨਾਲ ਪਹੁੰਚ ਰਹੇ ਹਨ।