'ਸਤਲੁਜ' ਨੇ ਖੁਲ੍ਹਵਾ'ਤੇ ਪੁਰਾਣੇ 'ਕੇਸ' ! ਖਾਲੜਾ ਕਤਲਕਾਂਡ ਦੇ ਦੋਸ਼ੀ ਸਾਬਕਾ DSP ਨੂੰ ਲੱਭਣ ਦੇ ਹੁਕਮ

Thursday, Jul 09, 2026 - 10:13 AM (IST)

'ਸਤਲੁਜ' ਨੇ ਖੁਲ੍ਹਵਾ'ਤੇ ਪੁਰਾਣੇ 'ਕੇਸ' ! ਖਾਲੜਾ ਕਤਲਕਾਂਡ ਦੇ ਦੋਸ਼ੀ ਸਾਬਕਾ DSP ਨੂੰ ਲੱਭਣ ਦੇ ਹੁਕਮ

ਵੈੱਬ ਡੈਸਕ - ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਫਿਲਮ 'ਸਤਲੁਜ' ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ, ਨਾਭਾ ਜੇਲ੍ਹ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਜਸਵੰਤ ਸਿੰਘ ਖਾਲੜਾ ਦੇ ਕਤਲ ਦੇ ਮੁੱਖ ਦੋਸ਼ੀ ਸਾਬਕਾ ਡੀ.ਐੱਸ.ਪੀ. ਜਸਪਾਲ ਸਿੰਘ ਨੂੰ ਲੱਭਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: 36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ ਗਈ ਧੀ

ਦੱਸ ਦੇਈਏ ਕਿ ਸਾਬਕਾ ਡੀ.ਐਸ.ਪੀ. ਜਸਪਾਲ ਸਿੰਘ ਨੂੰ ਇਸ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਮਈ 2023 ਵਿੱਚ ਜ਼ਮਾਨਤ 'ਤੇ ਬਾਹਰ ਆਇਆ ਸੀ। ਹੁਣ ਪ੍ਰਸ਼ਾਸਨ ਵੱਲੋਂ ਉਸ ਦੀ ਭਾਲ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਤੋੜੀ ਚੁੱਪ

ਇਹ ਅਪਡੇਟ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਫਿਲਮ 'ਸਤਲੁਜ' ਨੂੰ ਬੀਤੇ ਦਿਨੀਂ ਰਿਲੀਜ਼ ਹੋਣ ਦੇ 2 ਦਿਨਾਂ ਅੰਦਰ ਹੀ ਓ.ਟੀ.ਟੀ. ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਇਸ ਫਿਲਮ ਦੇ ਡਿਲੀਟ ਹੁੰਦੇ ਹੀ ਪ੍ਰਸ਼ੰਸਕਾਂ ਅਤੇ ਫਿਲਮ ਨਿਰਮਾਤਾਵਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਅਦਾਕਾਰ ਦਲਜੀਤ ਦੋਸਾਂਝ ਅਤੇ ਹੋਰ ਕਲਾਕਾਰਾਂ ਨੇ ਫਿਲਮ ਹਟਾਏ ਜਾਣ 'ਤੇ ਆਪਣਾ ਦੁੱਖ ਅਤੇ ਗੁੱਸਾ ਜ਼ਾਹਿਰ ਕੀਤਾ ਹੈ।

ਇਹ ਵੀ ਪੜ੍ਹੋ: ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

ਜਸਵੰਤ ਸਿੰਘ ਖਾਲੜਾ ਕੇਸ ਵਿੱਚ ਜਸਪਾਲ ਸਿੰਘ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ ਅਤੇ ਹੁਣ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਸ ਦੀ ਭਾਲ ਦੇ ਹੁਕਮਾਂ ਨੇ ਇਸ ਮਾਮਲੇ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।

ਇਹ ਵੀ ਪੜ੍ਹੋ: 'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ ਅਦਾਕਾਰ ਦਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News