ਪਾਕਿਸਤਾਨ ਜਾ ਰਹੀ ਔਰਤ ਨੇ ਲੁਧਿਆਣਾ 'ਚ ਬੱਚੀ ਨੂੰ ਦਿੱਤਾ ਜਨਮ, ਨਾਂ ਰੱਖਿਆ 'ਸਰਹਦ'

01/12/2024 8:54:03 PM

ਲੁਧਿਆਣਾ- ਆਗਰਾ ਤੋਂ ਪਾਕਿਸਤਾਨ ਸਥਿਤ ਆਪਣੇ ਸਹੁਰੇ ਘਰ ਜਾਂਦੇ ਸਮੇਂ ਇਕ ਔਰਤ ਵੱਲੋਂ ਲੁਧਿਆਣਾ 'ਚ ਇਕ ਬੱਚੀ ਨੂੰ ਜਨਮ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਗਰਾ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਮਹਿਵਿਸ਼ ਦਾ ਵਿਆਹ ਸਾਲ 2017 'ਚ ਪਾਕਿਸਤਾਨ 'ਚ ਕਰਾਚੀ ਦੇ ਰਹਿਣ ਵਾਲੇ ਸ਼ੋਏਬ ਰਈਨ ਨਾਲ ਕੀਤਾ ਗਿਆ ਸੀ। 

ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵੱਡੀ ਕਾਰਵਾਈ, ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਈ 85 ਏਕੜ ਜ਼ਮੀਨ

ਉਸ ਨੇ ਦੱਸਿਆ ਕਿ ਉਹ ਵਿਆਹ ਤੋਂ ਬਾਅਦ ਤੋਂ ਆਪਣੇ ਪਤੀ ਦੇ ਨਾਲ ਹੀ ਆਪਣੇ ਪਾਕਿਸਤਾਨ ਸਥਿਤ ਸਹੁਰੇ ਘਰ ਰਹਿ ਰਹੀ ਸੀ। ਉਸ ਦਾ ਪਤੀ ਵਾਗਾ ਬਾਰਡਰ 'ਤੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਆਪਣੇ ਪੇਕੇ ਘਰ ਆਗਰਾ ਆਈ ਸੀ। ਉਹ ਆਪਣੇ ਬੱਚੇ ਨੂੰ ਜਨਮ ਪਾਕਿਸਤਾਨ 'ਚ ਦੇਣਾ ਚਾਹੁੰਦੀ ਸੀ। ਉਸ ਨੇ ਪਹਿਲਾਂ ਵੀ ਦੋ ਬੱਚੀਆਂ ਨੂੰ ਜਨਮ ਦਿੱਤਾ ਹੈ ਤੇ ਇਹ ਉਸ ਦੀ ਤੀਜੀ ਔਲਾਦ ਹੈ। 

ਇਹ ਵੀ ਪੜ੍ਹੋ- CM ਮਾਨ ਨੇ ਸ਼ਹੀਦ ਜਸਪਾਲ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਤੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ

ਮਹਿਵਿਸ਼ ਆਪਣੇ ਭਰਾ ਦੇ ਨਾਲ ਟ੍ਰੇਨ 'ਚ ਸਵਾਰ ਹੋ ਕੇ ਅੰਮ੍ਰਿਤਸਰ ਜਾ ਰਹੀ ਸੀ, ਪਰ ਉਸ ਨੂੰ ਲੁਧਿਆਣਾ ਪਹੁੰਚਣ 'ਤੇ ਹੀ ਲੇਬਰ ਪੇਨ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਐਂਬੂਲੈਂਸ ਮੰਗਵਾ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਇਸ ਬੱਚੀ ਦਾ ਨਾਂ ਸਰਹਦ ਰੱਖਣ ਦਾ ਫੈਸਲਾ ਕੀਤਾ ਹੈ। ਪਰ ਹੁਣ ਮਹਿਵਿਸ਼ ਅਤੇ ਉਸ ਦਾ ਪਤੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਬੱਚੀ ਨੂੰ ਹੁਣ ਪਾਕਿਸਤਾਨ ਦੀ ਨਾਗਰਿਕਤਾ ਮਿਲ ਸਕੇਗੀ ਜਾਂ ਉਹ ਭਾਰਤ 'ਚ ਜਨਮ ਹੋਣ ਕਾਰਨ ਭਾਰਤੀ ਹੀ ਰਹੇਗੀ। ਇਸ ਗੱਲ ਦਾ ਪਤਾ ਤਾਂ ਆਉਣ ਵਾਲੇ ਦਿਨਾਂ 'ਚ ਹੀ ਲੱਗੇਗਾ। 

ਇਹ ਵੀ ਪੜ੍ਹੋ- ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਬਦਲੇ ਸਰਪੰਚਾਂ ਤੋਂ ਰਿਸ਼ਵਤ ਲੈਣ ਵਾਲਾ BDPO ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News