ਜਥੇਦਾਰ ਦੇ ਨਾਂ ''ਤੇ ਬਣਿਆ ਫੇਕ ਅਕਾਊਂਟ, ਗਿਆਨੀ ਹਰਪ੍ਰੀਤ ਸਿੰਘ ਨੇ ਪੋਸਟ ਸਾਂਝੀ ਕਰ ਦਿੱਤਾ ਜਵਾਬ

Sunday, Dec 15, 2024 - 06:39 PM (IST)

ਜਥੇਦਾਰ ਦੇ ਨਾਂ ''ਤੇ ਬਣਿਆ ਫੇਕ ਅਕਾਊਂਟ, ਗਿਆਨੀ ਹਰਪ੍ਰੀਤ ਸਿੰਘ ਨੇ ਪੋਸਟ ਸਾਂਝੀ ਕਰ ਦਿੱਤਾ ਜਵਾਬ

ਅੰਮ੍ਰਿਤਸਰ/ਬਠਿੰਡਾ- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ 'ਤੇ ਫੇਕ ਅਕਾਊਂਟ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਰੋਸ ਪ੍ਰਗਟਾਇਆ ਅਤੇ ਉਨ੍ਹਾਂ ਨੇ ਫੇਕ ਅਕਾਊਂਟ ਬਣਾਉਣ ਵਾਲਿਆਂ ਨੂੰ ਜਵਾਬ ਵੀ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੇਕ ਅਕਾਊਂਟ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਹਨ ਅਤੇ ਲਿਖਿਆ ਹੈ ਕਿ ''ਇੰਨੀ ਗਿਰੀਆਂ ਤੇ ਨੀਚ ਹਰਕਤਾਂ 'ਤੇ ਉੱਤਰ ਆਉਗੇ ਕਦੇ ਕਿਸੇ ਸਿੱਖ ਦੇ ਚਿੱਤ ਚੇਤੇ ਵੀ ਨਹੀਂ ਹੋਣਾ। ਮੰਨਦੇ ਆ ਤੁਹਾਡੇ ਕੋਲ ਪੈਸਾ ਹੈ, ਇਕ ਪੂਰਾ ਨੈੱਟਵਰਕ ਸਿਸਟਮ ਹੈ, ਚਾਰ ਚਾਪਲੂਸ ਵੀ ਹਨ। ਇੰਨਾ ਗਿਰਨਾ ਨੈਤਿਕਤਾ ਤੋਂ ਹੀਣੇ ਹੋਣ ਦਾ ਸਬੂਤ ਹੈ।  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਦਾ ਜਾਅਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਧਰ ਦੇ ਕੁਮੈਂਟ ਕੀਤੇ ਜਾ ਰਹੇ ਹਨ। ਇੰਨਾ ਥੱਲੇ ਤਾਂ ਸਮੁੰਦਰ 'ਚ ਟਾਇਟੈਨਿਕ ਨਹੀਂ ਡਿੱਗਿਆ ਜਿੰਨੇ ਤੁਸੀਂ ਡਿੱਗ ਪਏ। ਬੱਸ ਇੰਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ। ਗੁਰੂ ਪਿਆਰਿਓ ਇੰਨਾ ਨਕਲੀ ਪੇਜਾਂ ਤੋਂ ਸਾਵਧਾਨ ਰਹੋ।''  

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News