ਨਾਨੀ ਨਾਲ ਜਾ ਰਹੀ 4 ਸਾਲਾ ਬੱਚੀ ਨਾਲ ਸ਼ਰਮਨਾਕ ਕਾਰਾ
Tuesday, Dec 10, 2024 - 12:14 PM (IST)

ਲੁਧਿਆਣਾ (ਅਨਿਲ): ਥਾਣਾ ਮੇਹਰਬਾਨ ਦੀ ਪੁਲਸ ਨੇ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਦੇ ਦੋਸ਼ ਹੇਠ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਰਾਧੇਸ਼ਾਮ ਨੇ ਦੱਸਿਆ ਕਿ ਪੁਲਸ ਨੂੰ ਪੀੜਤ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ 9 ਦਸੰਬਰ ਨੂੰ ਉਸ ਦੀ 4 ਸਾਲਾ ਧੀ ਆਪਣੀ ਨਾਨੀ ਨਾਲ ਕਿਤੇ ਜਾ ਰਹੀ ਸੀ। ਇਸ ਦੌਰਾਨ ਉਹ ਰਾਹ ਵਿਚੋਂ ਲਾਪਤਾ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵਾਂ ਐਕਟ ਲਾਗੂ, ਜਾਣੋ ਕੀ ਹੋਣਗੇ ਬਦਲਾਅ
ਇਸ ਮਗਰੋਂ ਉਹ ਆਪਣੇ ਭਰਾ ਦੇ ਨਾਲ ਧੀ ਦੀ ਭਾਲ ਕਰਨ ਲੱਗ ਪਈ। ਇਸ ਦੌਰਾਨ ਇਕ ਖ਼ਾਲੀ ਮਕਾਨ ਵਿਚੋਂ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ। ਜਦੋਂ ਉਸ ਨੇ ਆਪਣੇ ਭਰਾ ਨਾਲ ਜਾ ਕੇ ਉਸ ਮਕਾਨ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਅੰਕਿਤ ਕੁਮਾਰ ਵਾਸੀ ਬਾਜਡਾ ਕਾਲੋਨੀ ਉਸ ਦੀ 4 ਸਾਲਾ ਮਾਸੂਮ ਬੱਚੀ ਦੇ ਕੱਪੜੇ ਉਤਾਰ ਕੇ ਉਸ ਨਾਲ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੁਲਜ਼ਮ ਉੱਥੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਜਬਰ ਜ਼ਿਨਾਹ ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8