ਲੁਧਿਆਣਾ ''ਚ ਫ਼ਾਇਰਿੰਗ! ਪੁੱਤ ਨੂੰ ਬਚਾਉਣ ਗਏ ਪਿਓ ''ਤੇ ਵੀ ਵਰ੍ਹਾਈਆਂ ਗੋਲ਼ੀਆਂ
Monday, Dec 09, 2024 - 10:41 AM (IST)
ਲੁਧਿਆਣਾ (ਰਾਜ): ਪਿੰਡ ਰਾਏਕੋਟ ਵਿਚ ਲੜਾਈ ਦੌਰਾਨ ਫ਼ਾਇਰਿੰਗ ਹੋ ਗਈ। ਕੁਝ ਨੌਜਵਾਨਾਂ ਵੱਲੋਂ ਇਕ ਵਿਅਕਤੀ ਦੇ ਪੁੱਤ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਪਿਤਾ ਆਪਣੇ ਪੁੱਤ ਨੂੰ ਬਚਾਉਣ ਗਿਆ ਤਾਂ ਨੌਜਵਾਨਾਂ ਨੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ। ਮੁਲਜ਼ਮਾਂ ਵੱਲੋਂ ਇਕ ਤੋਂ ਬਾਅਦ ਇਕ 3 ਫ਼ਾਇਰ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ ਬੰਦ ਰਹੇਗਾ ਪੰਜਾਬ ਦਾ ਇਹ ਸ਼ਹਿਰ! ਨਹੀਂ ਖੁੱਲ੍ਹਣਗੀਆਂ ਦੁਕਾਨਾਂ
ਗਨੀਮਤ ਇਹ ਰਹੀ ਕਿ ਵਿਅਕਤੀ ਵਾਲ-ਵਾਲ ਬੱਚ ਗਿਆ। ਇਸ ਮਗਰੋਂ ਮੁਲਜ਼ਮ ਫ਼ਰਾਰ ਹੋ ਗਏ। ਥਾਣਾ ਡੇਹਲੋਂ ਦੀ ਪੁਲਸ ਨੇ ਮੁਲਜ਼ਮ ਰਾਜਿੰਦਰ ਉਰਫ਼ ਕਰਨ ਤੇ ਜਸਪਾਲ ਸਿੰਘ ਨੂੰ ਨਾਮਜ਼ਦ ਕਰ ਕੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8