ਬਠਿੰਡਾ ''ਦੇ ਮਸ਼ਹੂਰ ਹੋਟਲ ਦੇ ਬਾਹਰ ਚੱਲੀਆਂ ਗੋਲ਼ੀਆਂ, ਜਨਮ ਦਿਨ ਦੀ ਪਾਰਟੀ ''ਚ ਹੋਈ ਵਾਰਦਾਤ
Saturday, Dec 21, 2024 - 03:50 PM (IST)
ਬਠਿੰਡਾ (ਵਿਜੈ ਵਰਮਾ) : ਸ਼ਹਿਰ ਦੇ ਮਾਲ ਰੋਡ ਨੇੜੇ ਸਥਿਤ ਬਾਹੀਆ ਫੋਰਟ ਹੋਟਲ ਦੇ ਬਾਹਰ ਰਾਤ ਨੂੰ ਦੋ ਧਿਰਾਂ ਵਿਚਕਾਰ ਤਕਰਾਰ ਦੌਰਾਨ ਗੋਲੀਆਂ ਚੱਲ ਗਈਆਂ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਉੱਥੇ ਹੀ ਪੁਲਸ ਨੇ ਗੋਲ਼ੀਆਂ ਚਲਾਉਣ ਵਾਲੇ ਦੋ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨਾਮਜ਼ਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਸਮੇਂ ਗਿੱਦੜਬਾਹਾ ਵਾਸੀ ਹਰਪ੍ਰੀਤ ਸਿੰਘ, ਧਰਮਿੰਦਰ ਸਿੰਘ, ਵਿਕਾਸ ਤੇ ਅਮਿਤ ਕੁਮਾਰ ਆਪਣੇ ਦੋਸਤ ਅਮਿਤ ਦਾ ਜਨਮਦਿਨ ਮਨਾਉਣ ਲਈ ਮਾਲ ਰੋਡ ਨੇੜੇ ਸਥਿਤ ਬਾਹੀਆ ਫੋਰਟ ਹੋਟਲ 'ਚ ਇਕੱਠੇ ਹੋਏ ਸਨ। ਇਸ ਦੌਰਾਨ ਰਾਤ ਨੂੰ ਉਨ੍ਹਾਂ ਨੇ ਹੋਟਲ ਦੇ ਦੋ ਕਮਰੇ ਬੁੱਕ ਕਰਵਾ ਕੇ ਉੱਥੇ ਪਾਰਟੀ ਕੀਤੀ।
ਇਹ ਵੀ ਪੜ੍ਹੋ : Punjab ਦੀ ਇਹ ਵੱਡੀ ਨਹਿਰ ਬੰਦ ਕਰਨ ਦਾ ਫ਼ੈਸਲਾ
ਇਸ ਦੌਰਾਨ ਉਨ੍ਹਾਂ ਨੇ ਕਿਟੀ ਪਾਰਟੀ ਲਈ ਬਠਿੰਡਾ ਦੇ ਦੋ ਲੋਕਾਂ ਨੂੰ ਫੋਨ ਕੀਤਾ। ਫੋਨ 'ਤੇ ਹੀ ਕੁਝ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜੋ ਗਾਲੀ-ਗਲੋਚ ਤੱਕ ਪਹੁੰਚ ਗਿਆ। ਤਣਾਅ ਵਧਣ 'ਤੇ ਬਠਿੰਡਾ ਦੇ ਦੋ ਲੋਕ ਹੋਟਲ ਦੇ ਬਾਹਰ ਆ ਕੇ ਲਲਕਾਰਾ ਮਾਰਨ ਲੱਗੇ ਜਦੋਂ ਗਿੱਦੜਬਾਹਾ ਦੇ ਪੰਜੇ ਦੋਸਤ ਬਾਹਰ ਆਏ ਤਾਂ ਉਨ੍ਹਾਂ ਨੇ ਹਵਾ 'ਚ ਦੋ ਫਾਇਰ ਕੀਤੇ ਅਤੇ ਗਾਲੀ-ਗਲੋਚ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਖ਼ਤਰੇ ਦੀ ਘੰਟੀ, ਸਾਵਧਾਨ ਰਹਿਣ ਲੋਕ
ਇਸ ਤੋਂ ਬਾਅਦ ਹੋਟਲ ਅਤੇ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਸ-ਪਾਸ ਦੇ ਲੋਕਾਂ ਨੇ ਪੁਲਸ ਦੇ ਪੀ. ਸੀ. ਆਰ. ਟੀਮ ਅਤੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਫੁਟੇਜ ਅਤੇ ਹੋਟਲ ਵਿਚ ਰਹਿੰਦੇ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e