ਵੱਡੀ ਖ਼ਬਰ : ਪੰਜਾਬ 'ਚ ਬੰਦ ਹੋਣਗੇ ਰਾਸ਼ਨ ਕਾਰਡ! ਵੱਡਾ ਫ਼ੈਸਲਾ ਲੈਣ ਜਾ ਰਹੀ ਸਰਕਾਰ

Tuesday, Dec 17, 2024 - 11:06 AM (IST)

ਵੱਡੀ ਖ਼ਬਰ : ਪੰਜਾਬ 'ਚ ਬੰਦ ਹੋਣਗੇ ਰਾਸ਼ਨ ਕਾਰਡ! ਵੱਡਾ ਫ਼ੈਸਲਾ ਲੈਣ ਜਾ ਰਹੀ ਸਰਕਾਰ

ਚੰਡੀਗੜ੍ਹ : ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਸਰਕਾਰ ਰਾਸ਼ਨ ਕਾਰਡਾਂ ਨੂੰ ਬੰਦ ਕਰਨ ਜਾ ਰਹੀ ਹੈ ਕਿਉਂਕਿ ਹੁਣ ਲਾਭਪਾਤਰੀਆਂ ਨੂੰ ਚਿੱਪ ਆਧਾਰਿਤ ਸਮਾਰਟ ਕਾਰਡ ਬਣਾ ਕੇ ਦਿੱਤੇ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਰਾਸ਼ਨ ਕਾਰਡ ਦੀ ਲੋੜ ਨਹੀਂ ਪਵੇਗੀ। ਪੰਜਾਬ ਸਰਕਾਰ ਜਲਦੀ ਹੀ ਇਸ ਵੱਲ ਅਹਿਮ ਕਦਮ ਚੁੱਕਣ ਜਾ ਰਹੀ ਹੈ। ਚਿੱਪ ਆਧਾਰਿਤ ਸਮਾਰਟ ਕਾਰਡਾਂ 'ਤੇ ਹੀ ਹੁਣ ਸੂਬਾ ਵਾਸੀਆਂ ਨੂੰ ਰਾਸ਼ਨ ਮਿਲੇਗਾ ਅਤੇ ਪਰਿਵਾਰ ਦੇ ਹਰ ਮੈਂਬਰ ਦਾ ਡਾਟਾ ਆਨਲਾਈਨ ਰਹੇਗਾ। ਇਸ ਦੇ ਨਾਲ ਹੀ ਰਾਸ਼ਨ ਲੈਣ ਵਾਲੀ ਫਰਜ਼ੀ ਲੋਕਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਸਿਸਟਮ ਰਾਹੀਂ ਡਿਪੂ ਹੋਲਡਰ ਵੀ ਧੋਖਾਧੜੀ ਨਹੀਂ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ ਉਕਤ ਸਿਸਟਮ ਸਬੰਧੀ 14 ਹਜ਼ਾਰ ਤੋਂ ਜ਼ਿਆਦਾ ਪੀ. ਓ. ਐੱਸ. ਮਸ਼ੀਨਾਂ ਦਾ ਪ੍ਰਬੰਧ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕ ਹੋ ਜਾਣ Alert, ਜਾਰੀ ਹੋ ਗਏ ਸਖ਼ਤ ਹੁਕਮ

ਜਲਦ ਬਣਨਗੇ ਸਮਾਰਟ ਕਾਰਡ

ਪੰਜਾਬ ਦੇ ਲੋਕਾਂ ਦੇ ਸਮਾਰਟ ਕਾਰਡ ਜਲਦੀ ਹੀ ਬਣ ਜਾਣਗੇ। ਇਸ ਦੇ ਲਈ ਸਾਰੇ ਪ੍ਰਬੰਧ ਸਬੰਧਿਤ ਏਜੰਸੀ ਵਲੋਂ ਕੀਤੀ ਜਾਣੇ ਹਨ। ਇਸ ਪ੍ਰਕਿਰਿਆ ਨਾਲ ਲਾਭਪਾਤਰੀਆਂ ਦਾ ਜਿੱਥੇ ਸਾਰਾ ਆਨਲਾਈਨ ਡਾਟਾ ਮੁਹੱਈਆ ਹੋਵੇਗਾ, ਉੱਥੇ ਹੀ ਜਾਅਲੀ ਲਾਭਪਾਤਰੀਆਂ 'ਤੇ ਸ਼ਿਕੰਜਾ ਕੱਸ ਕੇ ਵੱਡੀ ਕਾਰਵਾਈ ਕੀਤੀ ਜਾ ਸਕੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਨੂੰ ਲੈ ਕੇ ਵੱਡੀ Update, ਮੌਸਮ ਵਿਭਾਗ ਨੇ ਕਰ 'ਤਾ Alert

ਪੁਰਾਣੇ ਸਿਸਟਮ 'ਚ ਲੱਗਦਾ ਹੈ ਬੇਹੱਦ ਸਮਾਂ

ਸੂਬੇ 'ਚ 14 ਹਜ਼ਾਰ ਡਿਪੂ ਹੋਲਡਰ ਹਨ। ਇਨ੍ਹਾਂ ਰਾਹੀਂ ਕਰੀਬ 40 ਲੱਖ ਪਰਿਵਾਰਾਂ ਨੂੰ ਲਾਭ ਦਿੱਤੇ ਗਏ ਹਨ। ਹਰ ਪਰਿਵਾਰ ਦੇ ਮੈਂਬਰ ਨੂੰ ਹਰ ਮਹੀਨੇ 5 ਕਿੱਲੋ ਕਣਕ ਜਾਰੀ ਕੀਤੀ ਜਾਂਦੀ ਹੈ। 3 ਮਹੀਨਿਆਂ ਦੀ ਕਣਕ ਇੱਕੋ ਵਾਰ ਵੰਡੀ ਜਾਂਦੀ ਹੈ। ਵਰਤਮਾਨ ਵਿੱਚ ਚੱਲ ਰਹੇ ਸਿਸਟਮ ਵਿੱਚ ਬਹੁਤ ਸਮਾਂ ਲੱਗਦਾ ਹੈ। ਪਹਿਲਾਂ ਆਧਾਰ ਕਾਰਡ, ਫਿਰ ਫਿੰਗਰ ਪ੍ਰਿੰਟਿੰਗ ਅਤੇ ਫਿਰ ਡਿਪੂ ਤੋਂ ਰਾਸ਼ਨ ਜਾਰੀ ਕੀਤਾ ਜਾਂਦਾ ਹੈ। ਸਰਕਾਰ ਇਸ ਸਿਸਟਮ ਨੂੰ ਖ਼ਤਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਖ਼ੁਰਾਕ ਤੇ ਸਪਲਾਈ ਵਿਭਾਗ ਦੀ ਇਹ ਏਜੰਸੀ ਹਾਇਰ ਕੀਤੀ ਜਾ ਰਹੀ ਹੈ। 
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News