UAE : ਘਰੋਂ ਭੱਜਿਆ ਭਾਰਤੀ ਮੂਲ ਦਾ ਮੁੰਡਾ ਹੋਇਆ ਲਾਪਤਾ

07/17/2019 3:27:22 PM

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਮਾਂ ਦੀ ਡਾਂਟ ਤੋਂ ਨਾਰਾਜ਼ 15 ਸਾਲਾ ਮੁੰਡਾ ਘਰੋਂ ਭੱਜ ਗਿਆ। ਉਕਤ ਭਾਰਤੀ ਮੁੰਡਾ ਦੋ ਹਫਤੇ ਤੋਂ ਲਾਪਤਾ ਹੈ। ਮੀਡੀਆ ਵਿਚ ਬੁੱਧਵਾਰ ਨੂੰ ਆਈ ਖਬਰ ਮੁਤਾਬਕ ਦੇਰ ਰਾਤ ਯੂ-ਟਿਊਬ ਦੇਖਣ ਕਾਰਨ ਮੁੰਡੇ ਦੀ ਮਾਂ ਨੇ ਉਸ ਨੂੰ ਝਿੜਕਿਆ ਸੀ। ਜਾਣਕਾਰੀ ਮੁਤਾਬਕ ਸ਼ਾਰਜਾਹ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੇ ਮੁਹੰਮਦ ਪਰਵੇਜ਼ ਨੇ 4 ਜੁਲਾਈ ਦੀ ਸਵੇਰ ਆਪਣਾ ਘਰ ਛੱਡ ਦਿੱਤਾ ਕਿਉਂਕਿ ਦੇਰ ਰਾਤ ਯੂ-ਟਿਊਬ ਦੇਖਣ ਕਾਰਨ ਉਸ ਦੀ ਮਾਂ ਨੇ ਝਿੜਕਿਆ ਸੀ ਅਤੇ ਉਸ ਦਾ ਫੋਨ ਨਾਲ ਲੈ ਗਈ ਸੀ।

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸ਼ਾਰਜਾਹ ਪੁਲਸ ਮੁਹੰਮਦ ਪਰਵੇਜ਼ ਦੀ ਤਲਾਸ਼ ਕਰ ਰਹੀ ਹੈ। ਮੁਹੰਮਦ ਪਰਵੇਜ਼ ਬਿਹਾਰ ਦਾ ਰਹਿਣ ਵਾਲਾ ਹੈ। ਮੰਗਲਵਾਰ ਨੂੰ ਪੁਲਸ ਨੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਉਸ ਦੀ ਤਲਾਸ਼ ਵਿਚ ਲੋਕਾਂ ਦੀ ਮਦਦ ਮੰਗੀ। ਮੁੰਡੇ ਦੇ ਪਿਤਾ ਮੁਹੰਮਦ ਆਫਤਾਬ ਆਲਮ ਨੇ ਕਿਹਾ,''ਅਸੀਂ ਆਪਣੇ ਮੁੰਡੇ ਦੇ ਦੋਸਤਾਂ ਅਤੇ ਉਮਰਾ (ਇਸਲਾਮੀ ਧਾਰਮਿਕ ਯਾਤਰਾ) ਦੌਰਾਨ ਉਨ੍ਹਾਂ ਨਾਲ ਯਾਤਰਾ ਕਰਨ ਵਾਲੇ ਲੋਕਾਂ ਨਾਲ ਸੰਪਰਕ ਕੀਤਾ ਪਰ ਕਈ ਲੋਕ ਛੁੱਟੀਆਂ ਕਾਰਨ ਆਪਣੇ ਘਰ ਜਾ ਚੁੱਕੇ ਹਨ। ਉੱਥੇ ਮੌਜੂਦ ਜ਼ਿਆਦਾਤਰ ਲੋਕਾਂ ਨੇ ਇਹੀ ਦੱਸਿਆ ਕਿ ਉਨ੍ਹਾਂ ਨੇ ਮੁਹੰਮਦ ਪਰਵੇਜ਼ ਨੂੰ ਨਹੀਂ ਦੇਖਿਆ।'' ਆਲਮ ਨੇ ਐਤਵਾਰ ਨੂੰ ਦੁਬਈ ਸਥਿਤ ਭਾਰਤੀ ਵਣਜ ਦੂਤਘਰ ਤੋਂ ਆਪਣੇ ਮੁੰਡੇ ਨੂੰ ਲੱਭਣ ਵਿਚ ਮਦਦ ਦੀ ਮੰਗ ਕੀਤੀ।


Vandana

Content Editor

Related News