ਘਰੋਂ ਲਾਪਤਾ ਹੋਏ ਪਤੀ-ਪਤਨੀ ਦੀਆਂ ਲਾਸ਼ਾਂ ਭਾਖੜਾ ਨਹਿਰ ’ਚੋਂ ਬਰਾਮਦ, ਦਿਮਾਗੀ ਤੌਰ ’ਤੇ ਚੱਲ ਰਹੇ ਸਨ ਪ੍ਰੇਸ਼ਾਨ
Monday, May 06, 2024 - 11:26 PM (IST)

ਲਹਿਰਾਗਾਗਾ (ਗਰਗ)– ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ਦੇ ਭੇਤਭਰੀ ਹਾਲਾਤ ’ਚ ਗੁੰਮ ਹੋਏ ਪਤੀ-ਪਤਨੀ ਦੀਆਂ ਲਾਸ਼ਾਂ ਅੱਜ 4 ਦਿਨਾਂ ਬਾਅਦ ਭਾਖੜਾ ਨਹਿਰ ’ਚੋਂ ਮਿਲੀਆਂ ਹਨ।
ਜਾਣਕਾਰੀ ਅਨੁਸਾਰ ਲੱਭੂ ਰਾਮ (58) ਪੁੱਤਰ ਹੁਕਮੀ ਚੰਦ ਵਾਸੀ ਰਾਮਗੜ੍ਹ ਸੰਧੂਆਂ ਤੇ ਉਸ ਦੀ ਪਤਨੀ ਆਸ਼ਾ ਰਾਣੀ (55) ਪਿਛਲੇ ਕਈ ਦਿਨਾਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਚੱਲੇ ਆ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਸੁਨਾਮ 'ਚ ਗਰਜੇ CM ਮਾਨ, ਬੋਲੇ- 13-0 ਨਾਲ ਵਿਰੋਧੀਆਂ ਦਾ ਕਰਾਂਗੇ ਮੂੰਹ ਬੰਦ
ਪਤੀ-ਪਤਨੀ 2 ਮਈ ਨੂੰ ਬਾਅਦ ਦੁਪਹਿਰ ਆਪਣੇ ਘਰੋਂ ਮੋਟਰਸਾਈਕਲ ਲੈ ਕੇ ਕਿਸੇ ਕੰਮ ਲਈ ਚਲੇ ਗਏ ਪਰ ਸ਼ਾਮ ਤੱਕ ਵਾਪਸ ਨਾ ਆਉਣ ’ਤੇ ਜਦੋਂ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦੀ ਭਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਪਤੀ-ਪਤਨੀ ਨੇ ਸਮਾਣਾ (ਜ਼ਿਲਾ ਪਟਿਆਲਾ) ਵਿਖੇ ਨਹਿਰ ਦੇ ਕੰਢੇ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ ਹੈ।
ਪਰਿਵਾਰ ਵਲੋਂ ਲਗਾਤਾਰ ਪਤੀ-ਪਤਨੀ ਦੀ ਭਾਲ ਕੀਤੀ ਜਾ ਰਹੀ ਸੀ ਪਰ ਲੱਭੂ ਰਾਮ ਦੀ ਲਾਸ਼ ਪਿੰਡ ਜਟਾਣਾ ਨੇੜੇ ਮਿਲਣ ਮਗਰੋਂ ਅੱਜ ਪਤਨੀ ਆਸ਼ਾ ਰਾਣੀ ਦੀ ਲਾਸ਼ ਪਿੰਡ ਕੁਦਨੀ ਨੇੜਿਓਂ ਮਿਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।