ਦੁੱਖਦਾਇਕ ਖ਼ਬਰ:  ਰੋਜ਼ੀ-ਰੋਟੀ ਲਈ ਇਟਲੀ ਗਏ ਭਾਰਤੀ ਨੌਜਵਾਨ ਬਲਕਾਰ ਸਿੰਘ ਦੀ ਹਾਦਸੇ ''ਚ ਮੌਤ

Friday, Apr 21, 2023 - 06:33 PM (IST)

ਦੁੱਖਦਾਇਕ ਖ਼ਬਰ:  ਰੋਜ਼ੀ-ਰੋਟੀ ਲਈ ਇਟਲੀ ਗਏ ਭਾਰਤੀ ਨੌਜਵਾਨ ਬਲਕਾਰ ਸਿੰਘ ਦੀ ਹਾਦਸੇ ''ਚ ਮੌਤ

ਰੋਮ (ਕੈਂਥ): ਇਟਲੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅਕਸਰ ਰੋਜ਼ੀ ਰੋਟੀ ਅਤੇ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਬਹੁਤ ਸਾਰੇ ਲੋਕ ਵਿਦੇਸ਼ਾਂ ਵੱਲ ਜਾਂਦੇ ਹਨ ਪਰ ਕੰਮ 'ਤੇ ਆਣ-ਜਾਣ ਦੌਰਾਨ ਜਾਂ ਕੰਮ ਦੌਰਾਨ ਹੋਏ ਹਾਦਸੇ ਵਿਚ ਕਾਫੀ ਨੌਜਵਾਨ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ। ਬੀਤੇ ਦਿਨ ਇਟਲੀ ਵਸਦੇ ਭਾਰਤੀਆਂ ਲਈ ਉਸ ਸਮੇਂ ਦੁੱਖ ਭਰੀ ਖ਼ਬਰ ਸਾਹਮਣੇ ਆਈ, ਜਦੋਂ 41 ਸਾਲਾ ਭਾਰਤੀ ਨੌਜਵਾਨ ਦੀ ਕੰਮ 'ਤੇ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਜਦੋਂ ਰੂਸੀ ਲੜਾਕੂ ਜਹਾਜ਼ ਨੇ ਗ਼ਲਤੀ ਨਾਲ ਆਪਣੇ ਸ਼ਹਿਰ 'ਤੇ ਸੁੱਟ ਦਿੱਤਾ 'ਬੰਬ', ਦੇਖੋ ਮੌਕੇ ਦੀਆਂ ਤਸਵੀਰਾਂ

ਮਿਲੀ ਜਾਣਕਾਰੀ ਅਨੁਸਾਰ ਬਲਕਾਰ ਸਿੰਘ ਇਟਲੀ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਅਤੇ ਇੱਥੇ ਸਰੀਏ ਦਾ ਕੰਮ ਕਰਦਾ ਸੀ। ਬੀਤੇ ਦਿਨ ਕੰਮ ਦੇ ਦੌਰਾਨ ਉਸ 'ਤੇ ਸਰੀਏ ਦੇ ਡਿੱਗ ਜਾਣ ਤੋ ਬਾਅਦ ਮੌਤ ਹੋ ਗਈ। ਇਹ ਹਾਦਸਾ ਬਲਜਾਨੋ ਜ਼ਿਲ੍ਹੇ ਵਿਚ  ਵਾਪਰਿਆ। ਮ੍ਰਿਤਕ ਬਲਕਾਰ ਸਿੰਘ ਹਰਿਆਣਾ ਦੇ ਜ਼ਿਲ੍ਹਾ ਕੈਥਲ ਦਾ ਰਹਿਣ ਵਾਲਾ ਸੀ  ਜਦ ਕਿ ਉਸ ਦਾ ਪਰਿਵਾਰ ਭਾਰਤ ਵਿਚ ਹੀ ਰਹਿੰਦਾ ਸੀ। ਜਿਉਂ ਹੀ ਬਲਕਾਰ ਸਿੰਘ ਨਾਲ ਵਾਪਰੇ ਹਾਦਸੇ ਦੀ ਖ਼ਬਰ ਪਤਾ ਲੱਗੀ, ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News