ਰੂਸੀ ਰਾਸ਼ਟਰਪਤੀ ਪੁਤਿਨ ਨੇ ਮਾਰੀਉਪੋਲ ਸ਼ਹਿਰ ਦਾ ਕੀਤਾ ਦੌਰਾ

03/19/2023 5:25:42 PM

ਕੀਵ (ਬਿਊਰੋ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਯੂਕਰੇਨ ਦੇ ਬੰਦਰਗਾਹ ਸ਼ਹਿਰ ਮਾਰੀਉਪੋਲ ਦਾ ਦੌਰਾ ਕੀਤਾ। ਇਸ ਦੀ ਜਾਣਕਾਰੀ ਰੂਸ ਦੀ ਸਰਕਾਰੀ ਨਿਊਜ਼ ਏਜੰਸੀਆਂ ਨੇ ਐਤਵਾਰ ਸਵੇਰੇ ਦਿੱਤੀ ਹੈ। ਪੁਤਿਨ ਦੀ ਮਾਰੀਉਪੋਲ ਦੀ ਇਹ ਪਹਿਲੀ ਫੇਰੀ ਹੈ, ਜਿਸ ਨੂੰ ਮਾਸਕੋ ਨੇ ਸਤੰਬਰ 'ਚ ਗੈਰਕਾਨੂੰਨੀ ਤਰੀਕੇ ਨਾਲ ਆਪਣੇ ਕਬਜ਼ੇ 'ਚ ਕਰ ਲਿਆ ਸੀ। 

ਇਹ ਵੀ ਪੜ੍ਹੋ- ਮੰਨਣ ਵਿਖੇ ਅਣਪਛਾਤਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ, ਸੰਗਤਾਂ ’ਚ ਭਾਰੀ ਰੋਸ

ਹੁਣ ਮਾਰੀਉਪੋਲ ਦੁਨੀਆ ਭਰ 'ਚ ਵਿਰੋਧ ਦਾ ਪ੍ਰਤੀਕ ਬਣ ਗਿਆ, ਜਿੱਥੇ ਯੂਕਰੇਨੀ ਫੌਜ ਦੇ ਕਈ ਜਵਾਨ ਕਰੀਬ ਤਿੰਨ ਮਹੀਨਿਆਂ ਤੱਕ ਇਸ ਇਸਪਾਤ ਪਲਾਂਟ 'ਚ ਡੱਟੇ ਰਹੇ ਸੀ ਪਰ ਆਖ਼ਿਰਕਾਰ ਮਾਸਕੋ ਨੇ ਇਸ 'ਤੇ ਕਬਜ਼ਾ ਕਰ ਲਿਆ ਸੀ। ਸ਼ਨੀਵਾਰ ਨੂੰ ਪੁਤਿਨ ਯੂਕਰੇਨ ਤੋਂ ਕ੍ਰੀਮੀਆ ਦੀ ਨੌਵੀਂ ਵਰ੍ਹੇਗੰਢ ਮੌਕੇ ਕਾਲੇ ਸਾਗਰ ਦੇ ਪ੍ਰਾਇਦੀਪ 'ਤੇ ਵੀ ਗਏ, ਜੋ ਕਿ ਮਾਰੀਉਪੋਲ ਦੇ ਨੇੜੇ ਸਥਿਤ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News