ਔਰਤ ਨਾਲ ਬਦਸਲੂਕੀ ਕਰਨ ’ਤੇ ਨੌਜਵਾਨਾਂ ਦਾ ਸਿਰ ਮੁੰਨ ਕੇ ਪਿੰਡ ’ਚ ਘੁਮਾਇਆ, ਦੋਸ਼ੀ ਗ੍ਰਿਫ਼ਤਾਰ

Sunday, Feb 12, 2023 - 10:41 AM (IST)

ਔਰਤ ਨਾਲ ਬਦਸਲੂਕੀ ਕਰਨ ’ਤੇ ਨੌਜਵਾਨਾਂ ਦਾ ਸਿਰ ਮੁੰਨ ਕੇ ਪਿੰਡ ’ਚ ਘੁਮਾਇਆ, ਦੋਸ਼ੀ ਗ੍ਰਿਫ਼ਤਾਰ

ਕਰਨਾਟਕ (ਅਨਸ)- ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਇਕ ਔਰਤ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ’ਚ 2 ਨੌਜਵਾਨਾਂ ਦੇ ਸਿਰ ਮੁੰਨਣ ਅਤੇ ਉਨ੍ਹਾਂ ਨੂੰ ਸਾਰੇ ਪਿੰਡ ’ਚ ਘੁਮਾਉਣ ਦੇ ਦੋਸ਼ ’ਚ ਪੁਲਸ ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਿਜੇਪੁਰਾ ਤਾਲੁਕ ਦੇ ਹੇਗਡੀਹਾਲਾ ਪਿੰਡ ’ਚ ਵਾਪਰੀ। ਦੋਵਾਂ ਨੌਜਵਾਨਾਂ ਨੇ ਮੁੰਬਈ ਦੀ ਇਕ ਸਥਾਨਕ ਔਰਤ ਨਾਲ ਦੁਰਵਿਵਹਾਰ ਕੀਤਾ ਸੀ।

ਔਰਤ ਨਾਲ ਮੁੰਬਈ ਗਏ ਸਨ ਦੋਸ਼ੀ

ਦਰਅਸਲ, ਦੋਵੇਂ ਨੌਜਵਾਨ ਅਤੇ ਔਰਤ ਪ੍ਰਵਾਸੀ ਮਜ਼ਦੂਰ ਵਜੋਂ ਮੁੰਬਈ ਗਏ ਸਨ ਅਤੇ ਉਹ ਉੱਥੇ ਕੰਮ ਕਰਦੇ ਸਨ। ਮਹਿਲਾ ਨੇ ਨੌਜਵਾਨ ਦੇ ਦੁਰਵਿਵਹਾਰ ਦੀ ਸ਼ਿਕਾਇਤ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਨੂੰ ਕੀਤੀ ਸੀ। ਭਾਈਚਾਰੇ ਦੇ ਬਜ਼ੁਰਗਾਂ ਨੇ ਮਹਿਲਾ ਨਾਲ ਦੁਰਵਿਵਹਾਰ ਕਰਨ ਵਾਲੇ ਨੌਜਵਾਨਾਂ ਨੂੰ ਮੁੰਬਈ ਤੋਂ ਆਪਣੇ ਪਿੰਡ ਬੁਲਾਇਆ। ਉਨ੍ਹਾਂ ਨੇ ਮੀਟਿੰਗ ਕਰ ਕੇ ਉਨ੍ਹਾਂ ਦਾ ਸਿਰ ਮੁੰਨਵਾਉਣ ਅਤੇ ਚੱਪਲਾਂ ਦੇ ਹਾਰ ਪਾ ਕੇ ਪਿੰਡ ’ਚ ਪਰੇਡ ਕਰਵਾਉਣ ਦਾ ਫ਼ੈਸਲਾ ਕੀਤਾ।


author

DIsha

Content Editor

Related News