ਸਿੰਘੂ ਸਰਹੱਦ 'ਤੇ ਨੌਜਵਾਨ ਦਾ ਕਤਲ, ਹੱਥ-ਲੱਤ ਵੱਢ ਕੇ ਬੈਰੀਕੇਡ ਨਾਲ ਟੰਗੀ ਲਾਸ਼

Friday, Oct 15, 2021 - 04:53 PM (IST)

ਸਿੰਘੂ ਸਰਹੱਦ 'ਤੇ ਨੌਜਵਾਨ ਦਾ ਕਤਲ, ਹੱਥ-ਲੱਤ ਵੱਢ ਕੇ ਬੈਰੀਕੇਡ ਨਾਲ ਟੰਗੀ ਲਾਸ਼

ਸਿੰਘੂ ਸਰਹੱਦ/ਚੰਡੀਗੜ੍ਹ (ਭਾਸ਼ਾ): ਦਿੱਲੀ-ਹਰਿਆਣਾ ਸਰਹੱਦ 'ਤੇ ਕਿਸਾਨਾਂ ਦੇ ਕੁੰਡਲੀ ਸਥਿਤ ਪ੍ਰਦਰਸ਼ਨ ਸਥਾਨ ਦੇ ਨੇੜੇ ਇਕ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਇਕ ਹੱਥ ਕੱਟ ਦਿੱਤਾ ਗਿਆ। ਉਸ ਦੇ ਸਰੀਰ ਨੂੰ ਵੀ ਧਾਤੂ ਦੀ ਤਾਰ ਨਾਲ ਬੰਨ੍ਹ ਕੇ ਬੈਰੀਕੇਡ ਨਾਲ ਟੰਗ ਦਿੱਤਾ ਗਿਆ ਸੀ। ਨਿਹੰਗਾਂ ਦੇ ਇਕ ਸਮੂਹ ਨੂੰ ਕਥਿਤ ਤੌਰ 'ਤੇ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਕਲਿੱਪ ਵਿਚ ਕੁਝ ਨਿਹੰਗਾਂ ਨੂੰ ਖੂਨ ਨਾਲ ਲੱਥ-ਪੱਥ ਪਏ ਇਕ ਨੌਜਵਾਨ ਕੋਲ ਖੜ੍ਹੇ ਵੇਖਿਆ ਗਿਆ ਹੈ ਅਤੇ ਉਸ ਦਾ ਖੱਬਾ ਹੱਥ ਕੱਟਿਆ ਹੋਇਆ ਪਿਆ ਹੈ। ਨਿਹੰਗਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਮ੍ਰਿਤਕ ਨੂੰ ਸਿੱਖਾਂ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਸਜ਼ਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਜਨਤਾ ਦਾ ਮਹਿੰਗਾਈ ਨੇ ਕੱਢਿਆ ਕਚੂੰਮਰ, 40 ਰੁਪਏ ’ਚ ਮਿਲ ਰਹੀ ਹੈ ਇਕ ਕੱਪ ਚਾਹ

ਉਥੇ ਹੀ ਇਸ ਘਟਨਾ ਸਬੰਧੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਜਦੋਂ ਲਾਸ਼ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ’ਤੇ ਮੌਜੂਦ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਪੁਲਸ ਵੱਲੋਂ ਗੱਲਬਾਤ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸੋਨੀਪਤ ਦੇ ਇਕ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਮ੍ਰਿਤਕ ਦੀ ਪਛਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਚੀਮਾਖੁਰਦ ਨਿਵਾਸੀ ਲਖਬੀਰ ਸਿੰਘ ਦੇ ਰੂਪ ਵਿਚ ਕੀਤੀ ਹੈ। ਦੱਸ ਦੇਈਏ ਕਿ ਦਿੱਲੀ-ਹਰਿਆਣਾ ਅਤੇ ਯੂਪੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨ 3 ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਧਰਨਾ ਦੇ ਰਹੇ ਹਨ। ਕਿਸਾਨ ਸੰਗਠਨਾਂ ਅਤੇ ਸਰਕਾਰ ਵਿਚਾਲੇ ਕਈ ਬੈਠਕਾਂ ਵੀ ਹੋਈਆਂ ਪਰ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਭੇਤਭਰੇ ਹਾਲਾਤ 'ਚ ਮਿਲੀ ਸੰਗਰੂਰ ਦੀ ਕੁੜੀ ਦੀ ਲਾਸ਼, ਫੈਲੀ ਸਨਸਨੀ


author

cherry

Content Editor

Related News