ਜਿਮ ਕਰਦੇ ਵੇਲੇ ਨੌਜਵਾਨ ਨੂੰ ਆਇਆ Heart Attack, ਹੋ ਗਈ ਮੌਤ, ਵੀਡੀਓ ਵਾਇਰਲ

Monday, Jul 22, 2024 - 07:30 PM (IST)

ਜਿਮ ਕਰਦੇ ਵੇਲੇ ਨੌਜਵਾਨ ਨੂੰ ਆਇਆ Heart Attack, ਹੋ ਗਈ ਮੌਤ, ਵੀਡੀਓ ਵਾਇਰਲ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਸੰਭਾਜੀਨਗ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਜਿਮ ਵਿਚ ਕਸਰਤ ਕਰਦਿਆਂ ਇਕ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੋਵਿਡ 19 ਮਹਾਮਾਰੀ ਦਾ ਅੰਤ ਹੋਣ ਤੋਂ ਬਾਅਦ ਦੇਸ਼ ਵਿਚ ਹਾਰਟ ਅਟੈਕ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਹੈ।

 

 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਜਿਮ ਵਿਚ ਕੁਝ ਲੋਕ ਕਸਰਤ ਕਰ ਰਹੇ ਹਨ। ਕਸਰਤ ਕਰਦਿਆਂ ਦੂਜੀ ਲਾਈਨ ਵਿਚ ਖੜ੍ਹਾ ਵਿਅਕਤੀ ਅਚਾਨਕ ਰੁਕ ਜਾਂਦਾ ਹੈ ਤੇ ਖੁਦ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਪਰ ਥੋੜੀ ਦੇਰ ਬਾਅਦ ਉਹ ਪਿੱਲਰ ਦਾ ਸਹਾਰਾ ਲੈ ਕੇ ਖੜ੍ਹੇ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਤੁਰੰਤ ਹੀ ਜ਼ਮੀਨ 'ਤੇ ਡਿੱਗ ਜਾਂਦਾ ਹੈ। ਜਿਮ ਵਿਚ ਕਸਰਤ ਕਰ ਰਹੇ ਲੋਕ ਤੁਰੰਤ ਵਿਅਕਤੀ ਵੱਲ ਭੱਜਦੇ ਹਨ ਤੇ ਜਿਮ ਦੇ ਮੁਲਾਜ਼ਮਾਂ ਨੂੰ ਬੁਲਾਉਂਦੇ ਹਨ। ਜਲਦੀ ਜਲਦੀ ਵਿਚ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ। ਪਰ ਉਦੋਂ ਤਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਮਾਮਲਾ 20 ਜੁਲਾਈ ਯਾਨੀ ਕਿ ਸ਼ੁੱਕਰਵਾਰ ਦਾ ਹੈ।


author

Baljit Singh

Content Editor

Related News