ਵਿਸ਼ਵਾਸ ਜਾਂ ਅੰਧਵਿਸ਼ਵਾਸ! ਦੇਵੀ ਦੀ ਮੂਰਤੀ ਅੱਗੇ ਨੌਜਵਾਨ ਨੇ ਵੱ.ਢ ਲਿਆ ਗਲਾ

Friday, Oct 11, 2024 - 06:51 PM (IST)

ਵਿਸ਼ਵਾਸ ਜਾਂ ਅੰਧਵਿਸ਼ਵਾਸ! ਦੇਵੀ ਦੀ ਮੂਰਤੀ ਅੱਗੇ ਨੌਜਵਾਨ ਨੇ ਵੱ.ਢ ਲਿਆ ਗਲਾ

ਪੰਨਾ : ਅੱਜ ਅੱਸੂ ਦੇ ਅੱਠਵੇਂ ਅਤੇ ਨੌਵੇਂ ਨਰਾਤਿਆਂ ਮੌਕੇ 'ਤੇ ਦੇਸ਼ ਭਰ 'ਚ ਭਗਤੀ ਅਤੇ ਸ਼ਰਧਾ ਦੀ ਹਵਾ ਚੱਲ ਰਹੀ ਹੈ ਪਰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ 'ਚ ਇਕ ਨੌਜਵਾਨ ਨੇ ਅੱਜ ਦੇ ਦਿਨ ਖੌਫਨਾਕ ਕਦਮ ਚੁੱਕ ਲਿਆ। ਜਿੱਥੇ ਧਰਮਪੁਰ ਥਾਣਾ ਖੇਤਰ ਦੇ ਕੇਵਤਪੁਰ ਪਿੰਡ 'ਚ ਦੇਵੀ ਮੰਦਰ ਦੇ ਸਥਾਨ 'ਤੇ ਇਕ ਨੌਜਵਾਨ ਨੇ ਆਪਣਾ ਗਲਾ ਕੱਟ ਕੇ ਦੇਵੀ ਮੰਦਰ 'ਚ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦਾ ਜਦੋਂ ਪਤਾ ਲੱਗਾ ਤਾਂ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ - ਰੂਹ ਕੰਬਾਊ ਘਟਨਾ: ਵਿਦੇਸ਼ ਤੋਂ ਆਏ ਪਤੀ ਨੇ ਬੇਰਹਿਮੀ ਨਾਲ ਕੁੱਟ-ਕੁੱਟ ਮਾਰ 'ਤੀ ਪਤਨੀ, ਪੁਲਸ ਖੜ੍ਹੀ ਰਹੀ ਬਾਹਰ

ਦੱਸ ਦੇਈਏ ਕਿ ਅੱਜ ਨਰਾਤਿਆਂ ਦੇ ਆਖਰੀ ਦਿਨ ਪਿੰਡ ਦੇ ਵਿਜੇਸਨ ਦੇਵੀ ਮੰਦਰ ਵਿੱਚ ਇੱਕ ਨੌਜਵਾਨ ਨੇ ਆਪਣਾ ਗਲਾ ਵੱਢ ਲਿਆ। ਨੌਜਵਾਨ ਦਾ ਨਾਂ ਰਾਜਕੁਮਾਰ ਯਾਦਵ ਦੱਸਿਆ ਜਾ ਰਿਹਾ ਹੈ। ਨੌਜਵਾਨ ਦੇਵੀ ਮਾਂ ਦੇ ਪ੍ਰਤੀ ਅਟੁੱਟ ਆਸਥਾ ਅਤੇ ਵਿਸ਼ਵਾਸ ਰੱਖਦਾ ਸੀ। ਇਸ ਲਈ ਉਸ ਨੇ ਦਾਤਰੀ ਨਾਲ ਆਪਣਾ ਗਲਾ ਕੱਟ ਕੇ ਦੇਵੀ ਨੂੰ ਚੜ੍ਹਾ ਦਿੱਤਾ, ਜਿਸ ਨਾਲ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਧਰਮਪੁਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਸਿਆਣਪ ਦਿਖਾਉਂਦੇ ਹੋਏ ਜ਼ਖਮੀ ਨੌਜਵਾਨ ਨੂੰ ਕਮਿਊਨਿਟੀ ਹੈਲਥ ਸੈਂਟਰ ਅਜੈਗੜ੍ਹ ਵਿਖੇ ਪਹੁੰਚਾਇਆ। ਜਿੱਥੇ ਜ਼ਖਮੀ ਨੌਜਵਾਨ ਦਾ ਇਲਾਜ ਜਾਰੀ ਹੈ ਅਤੇ ਨੌਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News