'ਤੁਸੀਂ ਇੰਸਟਾ 'ਤੇ ਰੀਲ ਬਣਾਓ, ਅਸੀਂ ਧਰਮ ਬਚਾਵਾਂਗੇ', ਕਨ੍ਹਈਆ ਕੁਮਾਰ ਨੇ ਡਿਪਟੀ CM 'ਤੇ ਕੱਸਿਆ ਤੰਜ

Thursday, Nov 14, 2024 - 06:48 PM (IST)

ਨੈਸ਼ਨਲ ਡੈਸਕ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2024 ਲਈ ਵੋਟਿੰਗ 'ਚ ਹੁਣ ਕੁਝ ਹੀ ਦਿਨ ਬਚੇ ਹਨ। 20 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ, ਜਿਸ ਤੋਂ ਬਾਅਦ ਸੂਬੇ ਵਿੱਚ ਨਵੀਂ ਸਰਕਾਰ ਬਣੇਗੀ। ਇਸ ਚੋਣ ਮਾਹੌਲ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਇਸੇ ਕੜੀ 'ਚ ਕਾਂਗਰਸ ਪਾਰਟੀ ਦੇ ਨੇਤਾ ਕਨ੍ਹਈਆ ਕੁਮਾਰ ਨੇ ਨਾਗਪੁਰ 'ਚ ਇਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ, ਜਿਸ ਨਾਲ ਸਿਆਸੀ ਹਲਕਿਆਂ 'ਚ ਹਲਚਲ ਮਚ ਗਈ ਹੈ।

ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording

ਕਨ੍ਹਈਆ ਕੁਮਾਰ ਨੇ ਆਪਣੀ ਮੀਟਿੰਗ ਵਿੱਚ ਕਿਹਾ, "ਧਰਮ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ ਪਰ ਅਜਿਹਾ ਨਾ ਹੋਵੇ ਕਿ ਅਸੀਂ ਧਰਮ ਨੂੰ ਬਚਾਵਾਂਗੇ ਅਤੇ ਉਪ ਮੁੱਖ ਮੰਤਰੀ ਦੀ ਪਤਨੀ ਇੰਸਟਾਗ੍ਰਾਮ 'ਤੇ ਰੀਲ ਬਣਾਵੇਗੀ।" ਉਹਨਾਂ ਵਲੋਂ ਦਿੱਤੇ ਗਏ ਇਸ ਬਿਆਨ ਦਾ ਸਕੇਂਤ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਵੱਲ ਸੀ, ਜੋ ਅਕਸਰ ਆਪਣੀਆਂ ਇੰਸਟਾਗ੍ਰਾਮ ਰੀਲਾਂ ਅਤੇ ਸੋਸ਼ਲ ਮੀਡੀਆ 'ਤੇ ਪੋਸਟਾਂ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਕਨ੍ਹਈਆ ਕੁਮਾਰ ਨੇ ਇਹ ਟਿੱਪਣੀ ਭਾਜਪਾ ਦੀਆਂ ਧਰਮ ਸਬੰਧੀ ਨੀਤੀਆਂ 'ਤੇ ਹਮਲਾ ਬੋਲਦਿਆਂ ਕੀਤੀ ਹੈ।

ਇਹ ਵੀ ਪੜ੍ਹੋ - YouTube ਤੋਂ ਬੰਦੂਕ ਬਣਾਉਣਾ ਸਿੱਖ ਰਿਹਾ ਸੀ ਬੱਚਾ, ਹੋਇਆ ਕੁਝ ਅਜਿਹਾ ਕਿ ਪੈ ਗਿਆ ਚੀਕ-ਚਿਹਾੜਾ

ਕਨ੍ਹਈਆ ਕੁਮਾਰ ਨੇ ਜੈ ਸ਼ਾਹ 'ਤੇ ਕੀਤਾ ਸੀ ਹਮਲਾ 
ਕਨ੍ਹਈਆ ਕੁਮਾਰ ਨੇ ਵੀ ਆਪਣੀ ਮੀਟਿੰਗ 'ਚ ਜੈ ਸ਼ਾਹ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ, "ਜੈ ਸ਼ਾਹ ਬੀਸੀਸੀਆਈ ਵਿੱਚ ਆਈਪੀਐੱਲ ਟੀਮ ਬਣਾ ਰਿਹਾ ਹੈ ਅਤੇ ਸਾਨੂੰ ਡਰੀਮ 11 'ਤੇ ਟੀਮ ਬਣਾਉਣ ਲਈ ਕਹਿ ਰਿਹਾ ਹੈ। ਲੋਕਾਂ ਨੂੰ ਕ੍ਰਿਕਟਰ ਬਣਾਉਣ ਦਾ ਸੁਫ਼ਨਾ ਦਿਖਾ ਕੇ ਜੂਏਬਾਜ਼ ਬਣਾਇਆ ਜਾ ਰਿਹਾ ਹੈ।" ਇਬ ਬਿਆਨ ਕਨ੍ਹਈਆ ਕੁਮਾਰ ਨੇ ਭਾਜਪਾ ਅਤੇ ਇਸ ਦੇ ਨੇਤਾਵਾਂ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਦਿੱਤਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੌਜਵਾਨਾਂ ਨੂੰ ਕ੍ਰਿਕਟ ਨਾਲ ਸਬੰਧਤ ਫੈਂਟੇਸੀ ਲੀਗ ਅਤੇ ਜੂਏ ਵਰਗੀਆਂ ਗਲਤ ਰਾਹਾਂ ’ਤੇ ਲਿਜਾ ਰਹੀ ਹੈ।

ਇਹ ਵੀ ਪੜ੍ਹੋ - Breaking : ਪੱਪੂ ਯਾਦਵ ਦੇ ਘਰ ਆਇਆ ਕੋਰੀਅਰ, ਖੋਲ੍ਹਦੇ ਸਾਰ ਉੱਡ ਗਏ ਹੋਸ਼

ਕਨ੍ਹਈਆ ਕੁਮਾਰ ਦਾ ਬਿਆਨ ਅਤੇ ਚੋਣ ਪ੍ਰਚਾਰ
ਕਨ੍ਹਈਆ ਕੁਮਾਰ ਨਾਗਪੁਰ ਦੱਖਣ-ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਪ੍ਰਫੁੱਲ ਗੁੱਡਘੇ ਲਈ ਪ੍ਰਚਾਰ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਅਤੇ ਖਾਸ ਕਰਕੇ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਸਰਕਾਰ 'ਤੇ ਕਈ ਦੋਸ਼ ਲਗਾਏ। ਕਨ੍ਹਈਆ ਨੇ ਕਿਹਾ ਕਿ ਧਰਮ ਦੀ ਰੱਖਿਆ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਪਰ ਭਾਜਪਾ ਆਗੂ ਇਸ ਨੂੰ ਸਿਰਫ਼ ਦਿਖਾਵਾ ਬਣਾ ਰਹੇ ਹਨ। ਉਹ ਫੜਨਵੀਸ ਦੀ ਪਤਨੀ ਦੀ ਇੰਸਟਾਗ੍ਰਾਮ 'ਤੇ ਸਰਗਰਮੀ ਅਤੇ ਸਰਕਾਰ ਦੇ ਹੋਰ ਵਿਵਾਦਾਂ ਦਾ ਜ਼ਿਕਰ ਕਰ ਰਹੇ ਸਨ।

ਇਹ ਵੀ ਪੜ੍ਹੋ - ਜੱਫੀ ਪਾਉਣਾ ਜਾਂ KISS ਕਰਨਾ, ਨਹੀਂ ਹੈ ਅਪਰਾਧ : ਹਾਈਕੋਰਟ

ਭਾਜਪਾ ਨੇ ਕਨ੍ਹਈਆ ਕੁਮਾਰ ਦੇ ਬਿਆਨ ਨੂੰ ਨਕਾਰਾਤਮਕ ਦੱਸਿਆ
ਕਨ੍ਹਈਆ ਕੁਮਾਰ ਦੇ ਇਸ ਬਿਆਨ ਬਾਰੇ ਬੀਜੇਪੀ (ਭਾਰਤੀ ਜਨਤਾ ਪਾਰਟੀ) ਨੇ ਤਿੱਖੀ ਪ੍ਰਤੀਕਰਮ ਦਿੱਤੀ ਹੈ। ਬੀਜੇਪੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਨ੍ਹਈਆ ਕੁਮਾਰ ਦੀਆਂ ਟਿੱਪਣੀਆਂ ਦੀ ਆਲੋਚਨਾ ਕਰਦਿਆਂ ਇਸ ਨੂੰ ਹਰ ਮਰਾਠੀ ਔਰਤ ਦਾ ਅਪਮਾਨ ਦੱਸਿਆ। ਪੂਨਾਵਾਲਾ ਨੇ ਕਿਹਾ ਕਿ ਕਨ੍ਹਈਆ ਕੁਮਾਰ ਦਾ ਇਹ ਬਿਆਨ ਪੂਰੀ ਤਰ੍ਹਾਂ ਨਿੰਦਣਯੋਗ ਹੈ, ਅਤੇ ਇਸ ਨਾਲ ਮਹਾਰਾਸ਼ਟਰ ਦੀਆਂ ਇੱਜ਼ਤਦਾਰ ਔਰਤਾਂ ਦਾ ਅਪਮਾਨ ਹੋਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਨ੍ਹਈਆ ਕੁਮਾਰ ਅੱਤਵਾਦੀ ਅਫਜ਼ਲ ਗੁਰੂ ਦਾ ਸਮਰਥਕ ਹੈ ਅਤੇ ਉਸ ਦਾ ਨਾਂ ਸੰਸਦ ਹਮਲੇ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News