ਕੇਜਰੀਵਾਲ ਤੇ CM ਮਾਨ ਨੇ ਦਿੱਲੀ ਸੱਦੇ ਵਿਧਾਇਕ, ਮੀਟਿੰਗ ਮਗਰੋਂ ਲਿਆ ਅਹਿਮ ਫ਼ੈਸਲਾ
Monday, Nov 11, 2024 - 09:04 AM (IST)
ਲੁਧਿਆਣਾ (ਹਿਤੇਸ਼)– ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਦੇ ਨਾਮ ’ਤੇ ਫਜੂਲਖਰਚੀ ਰੋਕਣ ਦੇ ਲਈ ਜ਼ਰੂਰਤ ਨੂੰ ਲੈ ਕੇ ਥਰਡ ਪਾਰਟੀ ਏਜੰਸੀ ਤੋਂ ਕਰਾਸ ਚੈਕਿੰਗ ਕਰਵਾਈ ਜਾਵੇਗੀ। ਇਹ ਫ਼ੈਸਲਾ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀ.ਐੱਮ ਭਗਵੰਤ ਮਾਨ ਵੱਲੋਂ ਦਿੱਲੀ ’ਚ ਬੁਲਾਈ ਗਈ ਵਿਧਾਇਕਾਂ ਦੀ ਮੀਟਿੰਗ ਵਿਚ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!
ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮੀਟਿੰਗ ਦੇ ਦੌਰਾਨ ਕੁਝ ਵਿਧਾਇਕਾਂ ਵਲੋਂ ਨਗਰ ਨਿਗਮ ਅਫਸਰਾਂ ’ਤੇ ਉਨਾਂ ਦੇ ਇਲਾਕੇ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇਣ ਦੇ ਵਿਚ ਆਨਾਕਾਨੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਜਿਸਦੇ ਜਵਾਬ ਵਿਚ ਅਫਸਰਾਂ ਨੇ ਜਿਥੇ ਫੰਡ ਦੀ ਮਹੱਤਤਾ ਦੇ ਅਧਾਰ ’ਤੇ ਹੀ ਨਵੇਂ ਵਿਕਾਸ ਕਾਰਜਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇਣ ਦਾ ਹਵਾਲਾ ਦਿੱਤਾ। ਉਥੇ ਕਈ ਵਿਕਾਸ ਕਾਰਜ ਗੈਰ ਕਾਨੂੰਨੀ ਹੋਣ ਦਾ ਮੁੱਦਾ ਵੀ ਚੁਕਿਆ।
ਅਫ਼ਸਰਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਵਿਕਾਸ ਕਾਰਜਾਂ ਦੀ ਜ਼ਰੂਰਤ ਨੂੰ ਲੈ ਕੇ ਥਰਡ ਪਾਰਟੀ ਏਜੰਸੀ ਦੇ ਜਰੀਏ ਕਰਾਸ ਚੈਕਿੰਗ ਕਰਵਾਈ ਜਾ ਸਕਦੀ ਹੈ।
ਕਮਿਸ਼ਨਰ ਵੱਲੋਂ ਅਫ਼ਸਰਾਂ ਨੂੰ ਚੇਤਾਵਨੀ
ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਦੇ ਨਾਮ ’ਤੇ ਫਿਜ਼ੂਲਖਰਚੀ ਰੋਕਣ ਦੇ ਲਈ ਥਰਡ ਪਾਰਟੀ ਏਜੰਸੀ ਦੀ ਮੱਦਦ ਲੈਣ ਦੇ ਫੈਸਲੇ ਦੀ ਗੱਲ ਦੋ ਦਿਨ ਪਹਿਲਾ ਹੋਈ ਟੈਕਨੀਕਲ ਅਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੇ ਦੌਰਾਨ ਸਾਹਮਣੇ ਆਈ ਹੈ। ਜਿਥੇ ਕਮਿਸ਼ਨਰ ਆਦਿਤਯ ਵੱਲੋਂ ਚਾਰੇ ਜ਼ੋਨਾਂ ਦੀ ਬੀ ਐਂਡ ਆਰ ਬਰਾਂਚ ਦੇ ਅਫਸਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਕਰਾਸ ਚੈਕਿੰਗ ਦੇ ਦੌਰਾਨ ਜਿਸਦੇ ਏਰੀਆ ਵਿਚ ਗੈਰ ਜ਼ਰੂਰੀ ਵਿਕਾਸ ਕਾਰਜਾਂ ਦੇ ਲਈ ਅਸਟੀਮੇਟ ਬਣਾਉਣ ਜਾਂ ਟੈਂਡਰ ਲਗਾਉਣ ਦਾ ਖੁਲਾਸਾ ਹੋਇਆ ਹੈ ਉਹ ਕਾਰਵਾਈ ਦੇ ਲਈ ਤਿਆਰ ਰਹਿਣ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਵਿਚ ਨਗਰ ਨਿਗਮ ਦਾ ਕਰੋੜਾਂ ਦਾ ਫੰਡ ਬਰਬਾਦ ਹੋ ਰਿਹਾ ਹੈ। ਜਿਸ ਨੂੰ ਨਵੇਂ ਪ੍ਰਾਜੈਕਟਾਂ ’ਤੇ ਖਰਚ ਕੀਤਾ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ!
ਸੜਕਾਂ ਦੀ ਲਾਈਫ ਪੂਰੀ ਹੋਣ ਦਾ ਬਣਾਇਆ ਜਾਂਦਾ ਹੈ ਬਹਾਨਾ
ਜਿਥੋਂ ਤੱਕ ਠੀਕ ਹਾਲਤ ਵਾਲੀ ਸੀਮੈਂਟ ਜਾਂ ਇੰਟਰਲਕਿੰਗ ਸੜਕਾਂ ਨੂੰ ਤੋੜ ਕੇ ਬਣਾਉਣ ਅਤੇ ਪ੍ਰੀਮਿਕਸ ਵਿਛਾਉਣ ਦੇ ਮਾਮਲਿਆਂ ਦਾ ਸਵਾਲ ਹੈ। ਉੇਸਦੇ ਲਈ ਨਗਰ ਨਿਗਮ ਦੀ ਬੀ ਐਂਡ ਆਰ ਬਰਾਂਚ ਦੇ ਅਫਸਰਾਂ ਵਲੋਂ ਸੜਕਾਂ ਦੀ ਲਾਈਫ ਪੂਰੀ ਹੋਣ ਦਾ ਬਹਾਨਾ ਬਣਾਇਆ ਜਾਂਦਾ ਹੈ। ਇਸ ਤਰਾਂ ਦੇ ਸਭ ਤੋਂ ਜ਼ਿਆਦਾ ਮਾਮਲੇ ਜ਼ੋਨ ਏ ਵਿਚ ਐੱਸ.ਡੀ.ਓ ਅਕਸ਼ੇ ਬਾਂਸਲ, ਜ਼ੋਨ ਸੀ ਦੇ ਐਕਸੀਅਨ ਰਾਕੇਸ਼ ਸਿੰਗਲਾ, ਐੱਸ.ਈ ਸ਼ਾਮ ਲਾਲ ਗੁਪਤਾ, ਜ਼ੋਲ ਡੀ ਦੇ ਐਕਸੀਅਨ ਬਲਵਿੰਦਰ ਸਿੰਘ ਅਤੇ ਐੱਸ.ਈ ਸੰਜੇ ਕੰਵਰ ਦੇ ਏਰੀਆ ਵਿਚ ਸਾਹਮਣੇ ਆ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8