CM ਭਗਵੰਤ ਮਾਨ ਨੇ ਕਰਮਜੀਤ ਅਨਮੋਲ ਨਾਲ ਸਟੇਜ 'ਤੇ ਖੜ੍ਹ ਕੇ ਗਾਇਆ ਗਾਣਾ

Thursday, Nov 14, 2024 - 06:44 PM (IST)

ਹੁਸ਼ਿਆਰਪੁਰ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਵਿਖੇ ਡੀ. ਏ. ਵੀ. ਕਾਲਜ 'ਚ ਇੰਟਰ-ਜ਼ੋਨਲ ਯੂਥ ਫੈਸਟੀਵਲ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੋਂ ਮਸ਼ਹੂਰ ਕਲਾਕਾਰ ਕਰਮਜੀਤ ਅਨਮੋਲ ਦੇ ਨਾਲ ਗਾਣਾ ਗਾਉਂਦੇ ਦਿਸੇ। ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਤਾਂ ਕਰਮਜੀਤ ਅਨਮੋਲ ਵੀ ਮੇਰੇ ਨਾਲ ਹੁੰਦੇ ਸਨ ਅਤੇ ਫਿਰ ਬਾਅਦ ਵਿਚ ਫਿਲਮਾਂ ਦੇ ਵਿਚ ਵੀ ਇਕੱਠੇ ਕੰਮ ਕੀਤਾ। ਉਸ ਵੇਲੇ ਅਸੀਂ ਇਕੱਠੇ ਸੰਤ ਰਾਮ ਉਦਾਸੀ ਦੀ ਕਵਿਤਾ ਗਾਉਂਦੇ ਹੁੰਦੇ ਸੀ, ਤੂੰ ਮੱਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ। 
PunjabKesari

ਇਹ ਵੀ ਪੜ੍ਹੋ- ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ

ਕਰਮਜੀਤ ਅਨਮੋਲ ਦੀ ਤਾਰੀਫ਼ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਸ ਸ਼ਿੱਦਤ ਅਤੇ ਕਮਾਲ ਨਾਲ ਕਰਮਜੀਤ ਅਨਮੋਲ ਗਾਉਂਦੇ ਸਨ ਤਾਂ ਲੋਕ ਵੀ ਰੋਣ ਲੱਗ ਜਾਂਦੇ ਸਨ। ਉਨ੍ਹਾਂ ਸਟੇਜ 'ਤੇ ਕਰਮਜੀਤ ਅਨਮੋਲ ਨੂੰ ਬੁਲਾ ਕੇ ਦੋਹਾਂ ਨੇ ਇਕੱਠੇ ਸਟੇਜ ਤੋਂ ਗਾਣਾ ਗਾਇਆ। ਦੋਹਾਂ ਨੇ ਸਟੇਜ ਤੋਂ ''ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ , ਤੂੰ ਮੱਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ...ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ'' ਗਾਣਾ ਗਾਇਆ। 

ਇਸ ਦੌਰਾਨ ਭਗਵੰਤ ਮਾਨ ਵੱਲੋਂ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਦੌਰਾਨ ਪਹਿਲੇ ਨੰਬਰ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਭਗਵੰਤ ਮਾਨ ਨੇ ਕਿਹਾ ਕਿ ਕਦੇ ਹੰਕਾਰ ਨਹੀਂ ਕਰਨਾ, ਕਿਉਂਕਿ ਪਹਿਲੇ ਨੰਬਰ ਤੱਕ ਪਹੁੰਚਾਉਣ ਵਾਲਿਆਂ ਵਿਚ ਦੂਜੇ ਅਤੇ ਤੀਜੇ ਨੰਬਰ ਵਾਲੇ ਬੱਚਿਆਂ ਦਾ ਬੇਹੱਦ ਯੋਗਦਾਨ ਹੁੰਦਾ ਹੈ। ਇਸ ਦੌਰਾਨ ਭਗਵੰਤ ਮਾਨ ਨੇ ਸੰਬੋਧਨ ਵਿਚ ਕਿਹਾ ਕਿ ਜੋ ਸਰਕਾਰੀ ਸਕੂਲਾਂ ਵਾਲੇ ਸਿਖਾਉਂਦੇ ਹਨ, ਉਹ ਦੂਜੇ ਸਕੂਲ ਨਹੀਂ ਸਿਖਾ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜਾਂ ਵਿਚ ਵੀ ਪੜ੍ਹਾਈ ਵਧੀਆ ਕਰਵਾਈ ਜਾ ਰਹੀ ਹੈ।  

ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਦੇ ਦਿਲ ’ਚ ਪੰਜਾਬ ਲਈ ਖ਼ਾਸ ਥਾਂ, ਅੱਜ ਇਥੇ ਮਜ਼ਬੂਤ ਵਿਰੋਧੀ ਧਿਰ ਦੀ ਜ਼ਰੂਰਤ: ਸੁਨੀਲ ਜਾਖੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News