ਗੰਭੀਰ ਆਸਾਨੀ ਨਾਲ ਚਿੜ ਜਾਂਦਾ ਹੈ, ਕੋਹਲੀ ''ਤੇ ਕਦੇ ਵੀ ਤੰਜ ਨਹੀਂ ਕੱਸਿਆ : ਪੋਂਟਿੰਗ

Wednesday, Nov 13, 2024 - 04:51 PM (IST)

ਗੰਭੀਰ ਆਸਾਨੀ ਨਾਲ ਚਿੜ ਜਾਂਦਾ ਹੈ, ਕੋਹਲੀ ''ਤੇ ਕਦੇ ਵੀ ਤੰਜ ਨਹੀਂ ਕੱਸਿਆ : ਪੋਂਟਿੰਗ

ਮੈਲਬੌਰਨ- ਗੌਤਮ ਗੰਭੀਰ ਦੇ ਤੰਜ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦੀ ਮੁੱਖ ਕੋਚ ਜਲਦੀ ਚਿੜਚਿੜਾ ਹੋ ਜਾਂਦਾ ਹੈ ਅਤੇ ਉਸ ਨੇ ਇਹ ਵੀ ਜ਼ੋਰ ਦਿੱਤਾ ਕਿ ਉਸ ਦੇ ਵਿਰਾਟ ਕੋਹਲੀ 'ਤੇ ਟਿੱਪਣੀਆਂ ਨੂੰ ਸਟਾਰ ਬੱਲੇਬਾਜ਼ 'ਤੇ ਨਿਸ਼ਾਨਾ ਬਣਾਉਣ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਖੁਦ ਲੰਬੇ ਸਮੇਂ ਤੋਂ ਆਪਣੀ ਖਰਾਬ ਫਾਰਮ ਨੂੰ ਲੈ ਕੇ ਚਿੰਤਤ ਹੋਣਗੇ। 

ਪੋਂਟਿੰਗ ਨੇ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ (ਆਈਸੀਸੀ) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਕੋਹਲੀ ਦੀ ਖ਼ਰਾਬ ਫਾਰਮ ਚਿੰਤਾ ਦਾ ਵਿਸ਼ਾ ਹੋਵੇਗੀ ਅਤੇ ਕੋਈ ਵੀ ਹੋਰ ਅੰਤਰਰਾਸ਼ਟਰੀ ਖਿਡਾਰੀ ਪੰਜ ਸਾਲਾਂ ਵਿੱਚ ਸਿਰਫ਼ ਦੋ ਸੈਂਕੜਿਆਂ ਦੇ ਨਾਲ ਹੀ ਟੈਸਟ ਟੀਮ ਵਿੱਚ ਆਪਣੀ ਜਗ੍ਹਾ ਬਰਕਰਾਰ ਰੱਖਣ ਲਈ ਸੰਘਰਸ਼ ਕਰੇਗਾ। ਹਾਲਾਂਕਿ ਉਨ੍ਹਾਂ ਨੇ ਕੋਹਲੀ ਦੀ ਵਾਪਸੀ ਕਰਨ ਦੀ ਕਾਬਲੀਅਤ ਦੀ ਵੀ ਤਾਰੀਫ ਕੀਤੀ। ਗੰਭੀਰ ਤੋਂ ਜਦੋਂ ਪੌਂਟਿੰਗ ਦੀਆਂ ਟਿੱਪਣੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਆਸਟਰੇਲੀਆਈ ਦਿੱਗਜ ਨੂੰ ਭਾਰਤੀ ਕ੍ਰਿਕਟ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। 

ਗੰਭੀਰ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ 'ਤੇ ਪੋਂਟਿੰਗ ਨੇ 7 ਨਿਊਜ਼ ਨੂੰ ਕਿਹਾ, ''ਮੈਂ ਪ੍ਰਤੀਕਿਰਿਆ ਪੜ੍ਹ ਕੇ ਹੈਰਾਨ ਸੀ ਪਰ ਮੈਂ ਕੋਚ ਗੌਤਮ ਗੰਭੀਰ ਨੂੰ ਜਾਣਦਾ ਹਾਂ... ਉਹ ਬਹੁਤ ਜਲਦੀ ਚਿੜਚਿੜਾ ਹੋ ਜਾਂਦਾ ਹੈ ਇਸ ਲਈ ਮੈਨੂੰ ਹੈਰਾਨੀ ਨਹੀਂ ਹੁੰਦੀ ਕਿ ਉਸ ਨੇ ਜਵਾਬੀ ਹਮਲਾ ਕੀਤਾ।'' ਉਸ ਨੇ ਕਿਹਾ, ''ਮੈਨੂੰ ਉਨ੍ਹਾਂ ਤੋਂ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਹੈ। ਸਾਡਾ ਇੱਕ ਦੂਜੇ ਦੇ ਖਿਲਾਫ ਬਹੁਤ ਇਤਿਹਾਸ ਹੈ। ਮੈਂ ਉਸ ਨੂੰ ਦਿੱਲੀ ਕੈਪੀਟਲਜ਼ 'ਚ ਕੋਚਿੰਗ ਦਿੱਤੀ ਹੈ ਅਤੇ ਉਹ ਬਹੁਤ ਹੁਸ਼ਿਆਰ ਹੈ।''

 ਆਪਣੇ ਸਮੇਂ ਦੇ ਮਹਾਨ ਬੱਲੇਬਾਜ਼ਾਂ 'ਚੋਂ ਇਕ ਪੋਂਟਿੰਗ ਨੇ ਸਮਝਾਇਆ ਕਿ ਉਸ ਦਾ ਕੀ ਮਤਲਬ ਹੈ ਅਤੇ ਮਹਿਸੂਸ ਕੀਤਾ ਕਿ ਚੀਜ਼ਾਂ ਨੂੰ ਸੰਦਰਭ ਤੋਂ ਬਾਹਰ ਕੀਤਾ ਗਿਆ ਹੈ। ਉਸ ਨੇ ਕਿਹਾ, ''ਇਹ ਕਿਸੇ ਵੀ ਤਰ੍ਹਾਂ ਉਸ (ਕੋਹਲੀ) 'ਤੇ ਤੰਜ ਨਹੀਂ  ਕੱਸਿਆ ਸੀ। ਮੈਂ ਅਸਲ ਵਿੱਚ ਕਿਹਾ ਕਿ ਉਸ ਤੋਂ ਬਾਅਦ ਉਸਨੇ ਆਸਟਰੇਲੀਆ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਇੱਥੇ ਵਾਪਸੀ ਕਰਨ ਲਈ ਉਤਸੁਕ ਹੋਵੇਗਾ... ਜੇਕਰ ਤੁਸੀਂ ਵਿਰਾਟ ਨੂੰ ਪੁੱਛੋ ਤਾਂ ਮੈਨੂੰ ਯਕੀਨ ਹੈ ਕਿ ਉਹ ਥੋੜਾ ਚਿੰਤਤ ਹੋਵੇਗਾ ਕਿ ਉਸਨੇ ਪਿਛਲੇ ਸਾਲਾਂ ਵਾਂਗ ਸੈਂਕੜਾ ਨਹੀਂ ਲਗਾਇਆ ਹੈ।'' 


author

Tarsem Singh

Content Editor

Related News