CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ
Friday, Nov 08, 2024 - 06:48 PM (IST)
ਹਿਮਾਚਲ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਲਈ ਤਿਆਰ ਕਰਵਾਏ ਗਏ ਸਮੋਸੇ ਅਤੇ ਕੇਕ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਪਰੋਸ ਦਿੱਤੇ ਗਏ। ਇਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਅਤੇ ਸੀਆਈਡੀ ਜਾਂਚ ਦੀ ਜ਼ਰੂਰਤ ਪੈ ਗਈ। ਇਸ ਮਾਮਲੇ ਨੂੰ "ਸਰਕਾਰ ਵਿਰੋਧੀ" ਕਾਰਵਾਈ ਦੱਸਿਆ ਗਿਆ ਸੀ। ਦੱਸ ਦੇਈਏ ਕਿ 21 ਅਕਤੂਬਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸਾਈਬਰ ਵਿੰਗ ਸਟੇਸ਼ਨ ਦਾ ਉਦਘਾਟਨ ਕਰਨ ਲਈ ਸੀਆਈਡੀ ਹੈੱਡਕੁਆਰਟਰ ਗਏ ਸਨ। ਇੱਥੇ ਮੁੱਖ ਮੰਤਰੀ ਲਈ ਲਿਆਂਦੇ ਗਏ ਕੇਕ ਅਤੇ ਸਮੋਸੇ ਉਨ੍ਹਾਂ ਦੇ ਸਟਾਫ਼ ਵਿੱਚ ਵੰਡ ਦਿੱਤੇ ਗਏ। ਇਸ ਦੀ ਜਾਂਚ ਸੀ.ਆਈ.ਡੀ. ਵਲੋਂ ਕੀਤੀ ਗਈ।
ਇਹ ਵੀ ਪੜ੍ਹੋ - Shocking! ਬੇਰੁਜ਼ਗਾਰਾਂ ਦੇ ਖਾਤਿਆਂ 'ਚ ਅਚਾਨਕ ਆ ਗਏ 125 ਕਰੋੜ ਰੁਪਏ
ਜਾਂਚ ਵਿੱਚ ਸਾਹਮਣੇ ਆਇਆ ਕਿ ਸਿਰਫ਼ ਐੱਸਆਈ ਨੂੰ ਹੀ ਪਤਾ ਸੀ ਕਿ ਇਹ ਬਕਸੇ ਖਾਸ ਕਰਕੇ ਸੀਐਮ ਸੁੱਖੂ ਲਈ ਮੰਗਵਾਏ ਗਏ ਸਨ। ਸੀਆਈਡੀ ਹੈੱਡਕੁਆਰਟਰ ਵਿਖੇ ਆਈਜੀ ਰੈਂਕ ਦੇ ਇਕ ਪੁਲਸ ਅਧਿਕਾਰੀ ਨੇ SI ਨੂੰ CM ਸੁੱਖੂ ਲਈ ਨਾਸ਼ਤਾ ਲਿਆਉਣ ਦਾ ਆਦੇਸ਼ ਦਿੱਤਾ ਸੀ। ਉਸਨੇ ਅੱਗੇ ਇਹ ਆਦੇਸ਼ ਇੱਕ ਏਐਸਆਈ ਅਤੇ ਇੱਕ ਕਾਂਸਟੇਬਲ ਨੂੰ ਦਿੱਤਾ। ਉਹ ਇਕੱਠੇ ਸ਼ਿਮਲਾ ਦੇ ਰੈਡੀਸਨ ਬਲੂ ਹੋਟਲ ਤੋਂ ਸਮੋਸੇ ਅਤੇ ਕੇਕ ਦੇ ਤਿੰਨ ਡੱਬੇ ਲੈ ਕੇ ਆਏ। ਇਸ ਤੋਂ ਬਾਅਦ ਇਹ ਸਮੋਸੇ ਸੀਐੱਮ ਸੁੱਖੂ ਨੂੰ ਦੇਣ ਦੀ ਬਜਾਏ ਪੁਲਸ ਵਾਲਿਆਂ ਵਿੱਚ ਵੰਡੇ ਗਏ, ਜਿਸ ਮਗਰੋਂ ਹੰਗਾਮਾ ਹੋ ਗਿਆ। ਸੀਐੱਮ ਸਮੇਤ ਬਾਕੀ ਵੀਵੀਆਈਪੀਜ਼ ਨੂੰ ਸਮੋਸੇ ਤੋਂ ਵਾਂਝੇ ਰਹਿਣਾ ਪਿਆ। ਇਸ ਸਬੰਧੀ CID ਜਾਂਚ ਦਾ ਗਠਨ ਕੀਤਾ ਗਿਆ।
ਇਹ ਵੀ ਪੜ੍ਹੋ - ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸੀਆਈਡੀ ਨੇ ਜਾਂਚ ਪੂਰੀ ਕਰਕੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। CID ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਮੋਸੇ ਅਤੇ ਕੇਕ ਲਿਆਉਣ ਤੋਂ ਬਾਅਦ, ਉਹ ਕਿਸੇ ਹੋਰ ਵਿਭਾਗ ਨੂੰ ਦਿੱਤੇ ਗਏ ਸਨ ਅਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਐੱਸਆਈ ਦੀ ਮੌਜੂਦਗੀ ਵਿੱਚ ਬਾਕੀ ਪੁਲਸ ਕਰਮਚਾਰੀਆਂ ਵਿੱਚ ਵੰਡ ਦਿੱਤਾ ਪਰ ਸੀਐਮ ਸੁੱਖੂ ਦੇ ਸਾਹਮਣੇ ਪੇਸ਼ ਨਹੀਂ ਕੀਤਾ। ਸੀਆਈਡੀ ਦੀ ਰਿਪੋਰਟ ਅਨੁਸਾਰ ਪੁਲਸ ਵਾਲਿਆਂ ਨੂੰ ਕਿਹਾ ਗਿਆ ਸੀ ਕਿ ਸਮੋਸੇ ਮੁੱਖ ਮੰਤਰੀ ਦੇ ਖਾਣੇ ਦੇ ਮੇਨੂ ਵਿੱਚ ਸ਼ਾਮਲ ਨਹੀਂ ਸਨ।
ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼
ਇਸ ਹੰਗਾਮੇ ਤੋਂ ਬਾਅਦ ਪੰਜ ਪੁਲਸ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਕੇ 10 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਸੀਆਈਡੀ ਦੀ ਰਿਪੋਰਟ ਵਿੱਚ ਸਮੋਸੇ ਦੀ ਹੇਰਾਫੇਰੀ ਨੂੰ ਸਰਕਾਰ ਵਿਰੋਧੀ ਅਤੇ ਸੀਆਈਡੀ ਵਿਰੋਧੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਭਾਜਪਾ ਨੇ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਹਮਲਾ ਬੋਲਿਆ ਹੈ। ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ 'ਤੇ ਹਮਲਾ ਕਰਦੇ ਹੋਏ ਵਿਰੋਧੀ ਧਿਰ ਭਾਜਪਾ ਨੇ ਕਿਹਾ ਕਿ ਸੁੱਖੂ ਸਰਕਾਰ ਨੂੰ ਸੂਬੇ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ, ਪਰ ਲੱਗਦਾ ਹੈ ਕਿ ਉਹਨਾਂ ਦੀ ਸਿਰਫ਼ ਇਕਲੌਤੀ ਚਿੰਤਾ 'ਮੁੱਖ ਮੰਤਰੀ ਦਾ ਸਮੋਸਾ' ਹੈ।
ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8