ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਵਿਵਾਦਤ ਬਿਆਨ ਦੇ ਮੰਗੀ ਮੁਆਫ਼ੀ
Tuesday, Nov 19, 2024 - 12:55 PM (IST)
ਜਲੰਧਰ- ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਆਪਣੇ ਦਿੱਤੇ ਵਿਵਾਦਤ ਬਿਆਨ ਲਈ ਮੁਆਫ਼ੀ ਮੰਗੀ ਹੈ। ਚੰਨੀ ਨੇ ਕਿਹਾ ਕਿ ਮੈਂ ਉਸ ਦਿਨ ਸੁਣਿਆ ਸੁਣਾਇਆ ਚੁਟਕਲਾ ਬੋਲਿਆ ਸੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ, ਤਾਂ ਹੱਥ ਜੋੜ ਕੇ ਤੇ ਸਿਰ ਚੁੱਕਾ ਕੇ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਕਿਹਾ ਮੈਂ ਮੈਂ ਨੀਵਾਂ ਹੋ ਕੇ ਚੱਲਣ ਵਾਲਾ ਹਾਂ ਅਤੇ ਮੇਰੇ ਪਰਿਵਾਰ ਨੇ ਮੈਨੂੰ ਨੀਵਾਂ ਹੋ ਚੱਲਣ ਦੇ ਸੰਸਕਾਰ ਦਿੱਤੇ ਹਨ। ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਤੇ ਨਾ ਹੀ ਮੈਂ ਮਹਿਲਾਵਾਂ ਖ਼ਿਲਾਫ਼ ਮਾੜਾ ਸੋਚ ਸਕਦਾ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ
ਦੱਸ ਦੇਈਏ ਅੱਜ ਮੁਹਾਲੀ ਦਫ਼ਤਰ 'ਚ ਪੰਜਾਬ ਮਹਿਲਾ ਕਮਿਸ਼ਨ ਨੇ ਚਰਨਜੀਤ ਸਿੰਘ ਚੰਨੀ ਨੂੰ ਵਿਵਾਦਤ ਬਿਆਨ ਲਈ ਤਲਬ ਕੀਤਾ ਸੀ। ਜਿੱਥੇ ਚੰਨੀ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਅਤੇ ਮੀਡੀਆ ਸਾਹਮਣੇ ਆਪਣੇ ਦਿੱਤੇ ਬਿਆਨ 'ਤੇ ਮੁਆਫ਼ੀ ਮੰਗੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਕਿਸ ਗੱਲ ਤੋਂ ਮਚਿਆ ਸੀ ਬਵਾਲ
ਦਰਅਸਲ ਚਰਨਜੀਤ ਚੰਨੀ ਨੇ ਚੋਣ ਪ੍ਰਚਾਰ ਦੌਰਾਨ ਇਕ ਚੁਟਕਲਾ ਸੁਣਾਇਆ ਸੀ। ਜਿਸ 'ਚ ਉਨ੍ਹਾਂ ਕਿਹਾ ਕਿ ''ਡੱਬੂ ਜੱਟਾਂ ਦੇ ਕੁੱਤੇ ਦਾ ਨਾਂ ਸੀ, ਕਾਲੂ ਕਹਿੰਦਾ ਕੀ ਹਾਲ ਹੈ ਤੇਰਾ... ਅੱਜ ਕੀ ਖਾਂਦਾ? ਕਹਿੰਦਾ ਮੈਂ ਕੀ ਖਾਣਾ... ਸੁੱਕੀ ਰੋਟੀ ਡਿੱਗ ਗਈ...ਉੱਪਰ ਥੋੜ੍ਹੀ ਜਿਹੀ ਲੱਸੀ ਗੇਰ ਗਈ... ਬਸ ਉਸ ਨੂੰ ਹੀ ਖਾ ਕੇ ਗੁਜ਼ਾਰਾ ਕਰ ਰਹੇ...ਮਾਣਤਾਣ ਦੇ ਬੰਨ੍ਹੇ ਬੈਠੇ ਆਂ... ਕਾਲੂਕਹਿੰਦਾ ਇਹੋ ਕਿਹੜਾ ਮਾਣਤਾਣ ਆ...ਜਿਸ ਦੇ ਪਿੱਛੇ ਤੂੰ ਬੰਨ੍ਹਿਆ ਬੈਠਾ.... ਕਹਿੰਦਾ ਮਾਣ-ਤਾਣ ਇਹ ਆ ਕਿ ਜੱਟ ਦੀਆਂ 2 ਜਨਾਨੀਆਂ...ਕਦੇ ਤਾਂ ਉਹ ਕਹਿ ਦਿੰਦੀ ਤੂੰ ਡੱਬੂ ਕੁੱਤੇ ਦੀ ਰੰਨ... ਤੇ ਕਦੇ ਤਾਂ ਉਹ ਕਹਿ ਦਿੰਦੀ ਤੂੰ ਡੱਬੂ ਕੁੱਤੇ ਦੀ ਰੰਨ...ਕਹਿੰਦਾ ਬਸ ਇਹੋ ਮਾਣ-ਤਾਣ ਹੈ ਤੇ ਸੁੱਕੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰੀ ਜਾਂਦਾ...।''
ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ
''ਚੰਨੀ ਨੇ ਅੱਗੇ ਕਿਹਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਜਿੰਨੇ ਵਰਕਰ ਤੇ ਲੀਡਰ ਆ ਮਾਣ-ਤਾਣ ਦੇ ਹੀ ਭੁੱਖੇ ਬੈਠੇ ਆ...ਇਨ੍ਹਾਂ ਨੂੰ ਇਹ ਕਹਿਣ ਨੂੰ ਆ ਕਿ ਸਾਡੀ ਉੱਪਰ ਸਰਕਾਰ ਆ... ਸਾਡੀ ਥੱਲੇ ਸਰਕਾਰ ਆ, ਇਹੀ ਇਨ੍ਹਾਂ ਦਾ ਮਾਣਤਾਣ ਆ ਪਰ ਪੁੱਛਦਾ ਇਨ੍ਹਾਂ ਨੂੰ ਕੋਈ ਵੀ ਨਹੀਂ...।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8