Year Ender 2023 : ਇਸ ਸਾਲ ਦੀਆਂ ਉਹ ਘਟਨਾਵਾਂ ਜਿਨ੍ਹਾਂ ਨੇ ਦੇਸ਼ ਹੀ ਨਹੀਂ ਦੁਨੀਆ ਭਰ ਨੂੰ ਹਿਲਾ ਦਿੱਤਾ!
Saturday, Dec 30, 2023 - 04:40 PM (IST)
ਨਵੀਂ ਦਿੱਲੀ- ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਦੇਸ਼ 'ਚ ਅਜਿਹੀਆਂ ਕਈ ਜਿਨ੍ਹਾਂ ਨੇ ਘਟਨਾਵਾਂ ਘਟੀਆਂ ਜਿਨ੍ਹਾਂ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ। ਇਸ ਸਾਲ ਭਾਰਤ ਨੇ ਖਾਸ ਪ੍ਰਾਪਤੀਆਂ ਹਾਸਿਲ ਕਰਕੇ ਕਈ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕੀਤੇ ਹਨ। ਇਨ੍ਹਾਂ 'ਚੋਂ ਚੰਦਰਮਾ 'ਤੇ ਭਾਰਤ ਦੇ ਕਦਮ ਤੋਂ ਲੈ ਕੇ ਜੀ20 ਸ਼ਿਖਰ ਸੰਮੇਲਨ ਤਕ ਗਲੋਬਲ ਪੱਧਰ 'ਤੇ ਚਰਚਾ ਦਾ ਵਿਸ਼ਾ ਰਹੇ। ਆਓ ਜਾਣਦੇ ਹਾਂ ਅਜਿਹੀਆਂ ਹੀ ਮਹੱਤਵਪੂਰਨ ਘਟਨਾਵਾਂ ਬਾਰੇ ਜਿਨ੍ਹਾਂ ਨੇ ਭਾਰਤ ਹੀ ਨਹੀਂ ਦੁਨੀਆ ਭਰ ਨੂੰ ਹੈਰਾਨ ਕੀਤਾ।
ਇਹ ਵੀ ਪੜ੍ਹੋ- ਇਸ ਸੂਬੇ 'ਚ 1 ਜਨਵਰੀ ਤੋਂ 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਮੁੱਖ ਮੰਤਰੀ ਨੇ ਕੀਤਾ ਐਲਾਨ
ਚੰਦਰਯਾਨ 3 ਦੀ ਦੱਖਣੀ ਧਰੂਵ 'ਤੇ ਇਤਿਹਾਸਿਕ ਲੈਂਡਿੰਗ
ਇਸੇ ਸਾਲ ਅਗਸਤ ਮਹੀਨੇ 'ਚ ਭਾਰਤ ਨੇ ਸਫਲ ਚੰਦਰਯਾਨ-3 ਮਿਸ਼ਨ ਤਹਿਤ ਚੰਦਰਮਾ ਦੇ ਦੱਖਣੀ ਧਰੂਵ 'ਤੇ ਸਾਫਟ ਲੈਂਡਿੰਗ ਕੀਤੀ ਸੀ, ਜੋ ਇਕ ਇਤਿਹਾਸਿਕ ਪ੍ਰਾਪਤੀ ਹੈ। ਇਸ ਪ੍ਰਾਪਤੀ ਨੇ ਨਾ ਸਿਰਫ ਗਲੋਬਲ ਮੰਚ 'ਤੇ ਭਾਰਤ ਦਾ ਮਾਣ ਵਧਾਇਆ ਹੈ ਸਗੋਂ ਚੰਦਰਮਾ ਨੂੰ ਸਮਝਣ ਅਤੇ ਪਰਖਣ ਦੀ ਦਿਸ਼ਾ 'ਚ ਵੀ ਇਕ ਕਦਮ ਵਧਾਇਆ ਹੈ। ਭਾਰਤ ਦੀ ਇਸ ਪ੍ਰਾਪਤੀ ਨਾਲ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਵੱਡੀ ਛਲਾਂਗ ਮਿਲੀ ਹੈ।
ਇਹ ਵੀ ਪੜ੍ਹੋ- ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ
ਕੋਵਿਡ-19 ਦੇ ਨਵੇਂ ਵੇਰੀਐਂਟ ਦੀ ਐਂਟਰੀ
ਕੋਰੋਨਾ ਵਾਈਰਸ ਦਾ ਨਵਾਂ ਜੇ.ਐੱਨ.-1 ਸਬ-ਵੇਰੀਐਂਟ 17 ਅਗਸਤ 2023 ਨੂੰ ਯੂਰਪ ਦੇ ਲਕਜਮਬਰਗ 'ਚ ਪਹਿਲੇ ਵਾਰ ਸਾਹਮਣੇ ਆਇਆ ਸੀ। ਦੇਖਦੇ ਹੀ ਦੇਖਦੇ ਕੋਰੋਨਾ ਦਾ ਇਹ ਵੇਰੀਐਂਟ 41 ਦੇਸ਼ਾਂ 'ਚ ਫੈਲ ਗਿਆ। ਡਬਲਯੂ.ਐੱਚ.ਓ. ਮੁਤਾਬਕ, ਜੇ.ਐੱਨ.1 ਸਬ ਵੇਰੀਐਂਟ ਦੇ ਸਭ ਤੋਂ ਜਿਆਦਾ ਮਾਮਲੇ ਫਰਾਂਸ, ਸੰਯੁਕਤ ਰਾਜ ਅਮਰੀਕਾ, ਸਿੰਗਾਪੁਰ, ਕੈਨੇਡਾ, ਬ੍ਰਿਟੇਨ ਅਤੇ ਸਵੀਡਨ 'ਚ ਮਿਲੇ ਹਨ। JN.1 BA.2.86 ਵੰਸ਼ ਦਾ ਮੈਂਬਰ ਹੈ ਜੋ SARS-CoV-2 ਦੇ ਓਮੀਕ੍ਰੋਨ ਜਾਂ B.1.1.529 ਵੇਰੀਐਂਟ ਤੋਂ ਮਿਲਿਈ, ਜਿਸ ਵਿਚ ਸਪਾਈਕ ਪ੍ਰੋਟੀਨ 'ਚ ਇਕ ਵਾਧੂ ਪਰਿਵਰਤਨ ਹੁੰਦਾ ਹੈ। ਭਾਰਤ 'ਚ ਜੇ.ਐੱਨ.-1 ਸਬ ਵੇਰੀਐਂਟ ਨਾਲ ਇਨਫੈਕਟਿਡ ਹੋਣ ਦਾ ਪਹਿਲਾ ਮਾਮਲਾ 8 ਦਸੰਬਰ ਨੂੰ ਕੇਰਲ 'ਚ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ- ਸ਼ਰਾਬੀਆਂ 'ਤੇ ਮਿਹਰਬਾਨ ਸੁੱਖੂ ਸਰਕਾਰ! ਨਸ਼ੇ 'ਚ ਝੂਮਣ ਵਾਲਿਆਂ ਨੂੰ ਜੇਲ੍ਹ ਨਹੀਂ ਇੱਥੇ ਪਹੁੰਚਾਏਗੀ ਪੁਲਸ
ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਮਿਲੀ ਨਵੀਂ ਜ਼ਿੰਦਗੀ
ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ
ਨਵੰਬਰ 2023 ਨੂੰ ਉੱਤਰਾਖੰਡ 'ਚ ਸੁਰੰਗ 'ਚ ਫਸੇ ਸਾਰੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ 'ਚ ਭਾਰਤੀ ਬਚਾਅ ਕਰਮਚਾਰੀਆਂ ਨੇ ਜੋ ਕਾਮਯਾਬੀ ਹਾਸਿਲ ਕੀਤੀ, ਉਸਦਾ ਡੰਕਾ ਦੁਨੀਆ ਭਰ 'ਚ ਵੱਜਿਆ। ਇਸ ਮੁਹਿੰਮ ਦੀ ਗਾਥਾ ਨੂੰ ਵਿਸ਼ਵ ਦੇ ਇਤਿਹਾਸ 'ਚ ਦਰਜ ਕੀਤਾ ਗਿਆ। 400 ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਬਚਾਅ ਕਰਮਚਾਰੀਆਂ ਨੇ ਆਪਣੇ ਬੁਲੰਦ ਹੌਂਸਲੇ ਅਤੇ ਦ੍ਰਿੜ ਇਰਾਦੇ ਨਾਲ ਕੰਮ ਕੀਤਾ, ਇਥੋਂ ਤਕ ਕਿ ਇਸ ਵਿਚਕਾਰ ਡ੍ਰਿਲਿੰਗ ਮਸ਼ੀਨ ਵੀ ਫੇਲ੍ਹ ਹੋ ਗਈ ਪਰ ਬਚਾਅ ਦਲ ਬਿਨਾਂ ਨਿਰਾਸ਼ ਹੋਏ ਆਪਣੇ ਕੰਮ 'ਚ ਲੱਗੇ ਰਹੇ ਅਤੇ ਅਖੀਰ 'ਚ ਉਨ੍ਹਾਂ ਨੇ ਆਪਣੀ ਇਸ ਮੁਹਿੰਮ 'ਚ ਸਫਲਤਾ ਹਾਸਿਲ ਕੀਤੀ, ਨਾਲ ਹੀ 41 ਮਜ਼ਦੂਰਾਂ ਨੂੰ ਨਵੀਂ ਜ਼ਿੰਦਗੀ ਦਿੱਤੀ।
ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ 'ਚ ਭਾਜਪਾ ਨੇ ਗੱਡੇ ਜਿੱਤ ਦੇ ਝੰਡੇ
ਦਸੰਬਰ ਮਹੀਨੇ ਦੀ ਸ਼ੁਰੂਆਤ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ 'ਚ ਨਵੀਂ ਸਰਕਾਰ ਦਾ ਐਲਾਨ ਹੋਇਆ। ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਨੇ ਮੱਧ ਪ੍ਰਦੇਸ਼'ਚ ਸ਼ਾਨਦਾਰ ਜਿੱਤ ਹਾਸਲ ਕਰਨ ਦੇ ਨਾਲ, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਕਾਂਗਰਸ ਨੂੰ ਕਰਾਰੀ ਹਾਰ ਦਿੰਦੇ ਹੋਏ ਆਪਣੀ ਜਿੱਤ ਦੇ ਝੰਡੇ ਗੱਡੇ। ਇਸ ਜਿੱਤ ਨੇ ਐੱਨ.ਡੀ.ਏ. ਦੇ ਸ਼ਾਸਨ ਨੂੰ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤਕ ਵਧਾਇਆ, ਜਦੋਂਕਿ ਕਾਂਗਰਸ ਤੇਲੰਗਾਨਾ ਪ੍ਰਦੇਸ਼ ਜਿੱਤਣ 'ਚ ਸਫਲ ਰਹੀ। ਹੁਣ ਸਾਰਿਆਂ ਦੀਆਂ ਨਜ਼ਰਾਂ ਨਵੇਂ ਸਾਲ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਟਿਕੀਆਂ ਹੋਈਆਂ ਹਨ।
ਫਿਰ ਟੁੱਟਾ ਮੈਦਾਨ 'ਤੇ ਸੁਫ਼ਨਾ
ਇਕ ਰੋਜ਼ਾ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 'ਚ ਇਸ ਵਾਰ ਜਿਸ ਤਰ੍ਹਾਂ ਟੀਮ ਇੰਡੀਆ ਨੇ 40 ਰਾਤਾਂ ਤਕ ਜੇਤੂ ਮੁਹਿੰਮ ਜਾਰੀ ਰੱਖੀ ਸੀ ਅਤੇ ਦੁਨੀਆ ਭਰ ਦੇ ਕ੍ਰਿਕਟ ਪੰਡਤਾਂ ਨੂੰ ਵਿਸ਼ਵਾਸ ਸੀ ਕਿ ਇਸ ਵਾਰ ਭਾਰਤ ਆਸਾਨੀ ਨਾਲ ਵਿਸ਼ਵ ਕੱਪ ਜਿੱਤ ਲਵੇਗਾ ਪਰ ਚੇਨਈ ਸਟੇਡੀਅਮ 'ਚ ਜਿਸ ਆਸਟ੍ਰੇਲਾਈ ਟੀਮ ਨੂੰ ਭਾਰਤ ਨੇ ਬੁਰੀ ਤਰ੍ਹਾਂ ਹਰਾਇਆ ਸੀ, ਫਾਈਨਲ 'ਚ ਉਸੇ ਆਸਟ੍ਰੇਲੀਆਈ ਖਿਡਾਰੀਆਂ ਨੇ ਟੀਮ ਇੰਡੀਆ ਨੂੰ ਆਸਾਨੀ ਨਾਲ ਹਰਾ ਕੇ 140 ਕਰੋੜ ਜਨਤਾ ਨੂੰ ਨਿਰਾਸ਼ ਕੀਤਾ। ਹੁਣ ਦੇਖਣਾ ਹੈ ਅਗਲੇ ਸਾਲ 2024 'ਚ ਟੀ-20 ਵਿਸ਼ਵ ਕੱਪ ਕ੍ਰਿਕਟ ਦਾ ਤਾਜ ਕਿਸ ਦੇ ਸਿਰ 'ਤੇ ਸਜੇਗਾ।
ਚੀਨ ਨੂੰ ਪਛਾੜ ਭਾਰਤ ਬਣਿਆ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਸਾਲ 2023 'ਚ ਚੀਨ ਦੀ ਕੁੱਲ ਜਨਸੰਖਿਆ ਨੂੰ ਪਛਾੜ ਕੇ ਭਾਰਤ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ। ਚੀਨ ਦੀ ਕੁੱਲ ਜਨਸੰਖਿਆ 142.57 ਕਰੋੜ ਦੀ ਤੁਲਨਾ 'ਚ ਭਾਰਤ ਦੀ ਕੁੱਲ ਜਨਸੰਖਿਆ 142.86 ਕਰੋੜ ਹੋ ਗਈ। ਯਾਨੀ ਅੱਜ ਭਾਰਤ ਦੀ ਜਨਸੰਖਿਆ ਚੀਨ ਦੀ ਤੁਲਨਾ 'ਚ 29 ਲੱਖ ਜ਼ਿਆਦਾ ਹੋ ਗਈ ਹੈ। ਸੰਯੁਕਤ ਰਾਸ਼ਟਰ ਅਨੁਸਾਰ ਭਾਰਤ ਦੀ ਜਨਸੰਖਿਆ ਅਗਲੇ ਤਿੰਨ ਦਹਾਕਿਆਂ ਤਕ ਵਧਦੇ ਰਹਿਣ ਦਾ ਅਨੁਮਾਨ ਹੈ।
ਲੋਕ ਸਭਾ 'ਚ ਰਾਹੁਲ ਗਾਂਧੀ ਨੂੰ ਪਹਿਲਾਂ ਆਯੋਗ ਕਰਾਰ ਦਿੱਤਾ, ਫਿਰ ਬਹਾਲੀ ਮਿਲੀ
ਮਾਰਚ 2023 'ਚ ਕਾਂਗਰਸ ਨੂੰ ਇਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸੂਰਤ ਦੀ ਇਕ ਅਦਾਲਤ ਦੁਆਰਾ ਮਾਨਹਾਨੀ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਦੇ ਅਗਲੇ ਦਿਨ ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਆਯੋਗ ਐਲਾਨ ਕਰ ਦਿੱਤਾ ਗਿਆ ਸੀ। ਲੋਕ ਸਭਾ ਸਕੱਤਰੇਤ ਨੇ ਉਨ੍ਹਾਂ ਨੂੰ ਨੋਟਿਸ ਦਿੰਦੇ ਹੋਏ 23 ਮਾਰਚ ਤੋਂ ਸਦਨ 'ਚ ਉਨ੍ਹਾਂ ਨੂੰ ਆਯੋਗ ਕਰਾਰ ਦਿੱਤਾ ਸੀ। ਹਾਲਾਂਕਿ ਅਗਸਤ ਮਹੀਨੇ 'ਚ ਸੁਪਰੀਮ ਕੋਰਟ ਨੇ 'ਮੋਦੀ' ਸਰਨੇਮ 'ਤੇ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਸੰਬੰਧਿਤ 2019 ਦੇ ਅਪਰਾਧਿਕ ਮਾਨਹਾਨੀ ਮਾਮਲੇ 'ਤੇ ਉਨ੍ਹਾਂ ਦੀ ਸਜ਼ਾ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ, ਜਿਸਦੇ ਨਤੀਜੇ ਵਜੋਂ ਰਾਹੁਲ ਗਾਂਧੀ ਦੀ ਸੰਸਦ 'ਚ ਮੁੜ ਬਹਾਲੀ ਹੋ ਗਈ।