ਬਿਨਾਂ ਸੋਚੇ-ਸਮਝੇ ਪ੍ਰੇਮੀ ਨਾਲ ਗੁਰਦਾਸਪੁਰ ਆਈ ਕੁੜੀ, ਬਾਅਦ ''ਚ ਮੁੰਡੇ ਨੇ ਉਹ ਕੀਤਾ ਜੋ ਸੋਚਿਆ ਨਾ ਸੀ
Friday, Nov 07, 2025 - 06:20 PM (IST)
ਗੁਰਦਾਸਪੁਰ (ਵਿਨੋਦ)-ਕਹਿੰਦੇ ਹਨ ਕੁੜੀਆਂ ਜ਼ਿਆਦਾ ਭਾਵੁਕ ਹੁੰਦੀਆਂ ਹਨ, ਇਸੇ ਕਾਰਨ ਮੁੰਡਿਆਂ ਦੇ ਝਾਂਸੇ ਵਿੱਚ ਆ ਕੇ ਬਿਨਾਂ ਸੋਚੇ ਸਮਝੇ ਘਰ ਬਾਹਰ ਛੱਡ ਦਿੰਦੀਆਂ ਹਨ ਅਤੇ ਬਾਅਦ ਵਿੱਚ ਜਦੋਂ ਮੁੰਡੇ ਵੱਲੋਂ ਧੋਖਾ ਮਿਲਦਾ ਹੈ ਤਾਂ ਇਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ। ਰਾਜਸਥਾਨ ਦੀ ਰਹਿਣ ਵਾਲੀ ਇਕ ਲੜਕੀ ਨਾਲ ਅਜਿਹਾ ਹੀ ਹੋਇਆ ਹੈ ਅਤੇ ਹੁਣ ਉਹ ਨਾ ਆਪਣੇ ਘਰ ਵਾਪਸ ਜਾਣ ਸਕਦੀ ਹੈ ਤੇ ਨਾ ਮੁੰਡਾ ਉਸ ਨੂੰ ਰੱਖ ਰਿਹਾ ਹੈ। ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਕੁੜੀ ਨੂੰ ਸਖੀ ਵਨ ਸੈਂਟਰ ਵਿਖੇ ਭੇਜ ਦਿੱਤਾ ਗਿਆ ਹੈ। ਜਿੱਥੇ ਉਸ ਨੇ ਆਪਣੀ ਆਪ ਬੀਤੀ ਪੱਤਰਕਾਰਾਂ ਸਾਹਮਣੇ ਪੇਸ਼ ਕੀਤੀ।
ਇਹ ਵੀ ਪੜ੍ਹੋ-ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਸ਼ਾ ਤਸਕਰਾਂ ਨੇ ਕੁੱਟ-ਕੁੱਟ ਮਾਰ'ਤਾ ਮੁੰਡਾ
ਕੁੜੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਬਾਬੋਵਾਲ ਦਾ ਰਹਿਣ ਵਾਲਾ ਅਨਿਲ ਨਾਮ ਦਾ ਮੁੰਡਾ ਜੋ ਆਪਣੇ ਕੰਮ ਦੇ ਸਿਲਸਿਲੇ ਵਿੱਚ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਗਿਆ ਸੀ । ਅਨਿਲ ਨੇ ਉਸ ਨੂੰ ਝਾਂਸੇ 'ਚ ਲੈ ਕੇ ਆਪਣੇ ਜਾਲ ’ਚ ਫਸਾਇਆ ਅਤੇ ਉਸ ਦਾ ਸਰੀਰਿਕ ਸ਼ੋਸਣ ਕਰਦਾ ਰਿਹਾ ਪਰ ਬਾਅਦ ’ਚ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਕੁੜੀ ਨੇ ਰਾਜਸਥਾਨ ਵਿਚ ਅਨਿਲ ਦੇ ਖਿਲਾਫ ਜਬਰਜ਼ਿਨਾਹ ਦਾ ਮਾਮਲਾ ਦਰਜ ਕਰਵਾ ਦਿੱਤਾ। ਜਿਸ ’ਤੇ ਪੁਲਸ ਨੇ ਅਨਿਲ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ, ਪਰ ਅਨਿਲ ਦੇ ਮਾਂ, ਬਾਪ ਨੇ ਅਦਾਲਤ ’ਚ ਇਹ ਬਿਆਨ ਦਿੱਤਾ ਕਿ ਉਹ ਦੋਵਾਂ ਦਾ ਵਿਆਹ ਕਰਨ ਲਈ ਰਾਜੀ ਹਨ, ਜਿਸ ’ਤੇ ਅਨਿਲ ਨੂੰ ਅਦਾਲਤ ਨੇ ਜ਼ਮਾਨਤ 'ਤੇ ਛੱਡ ਦਿੱਤਾ । ਉਥੋਂ ਅਨਿਲ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਗੁਰਦਾਸਪੁਰ ਲੈ ਆਏ। ਕੁੜੀ ਉਹ ਬਿਨਾਂ ਸੋਚੇ ਸਮਝੇ ਆਪਣੇ ਮਾਤਾ-ਪਿਤਾ ਦੀ ਵੀ ਨਹੀਂ ਸੁਣੀ ਅਤੇ ਅਨਿਲ ਨਾਲ ਗੁਰਦਾਸਪੁਰ ਆ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸਵੇਰੇ ਵੱਡੀ ਵਾਰਦਾਤ, ਅਕਾਲੀ ਆਗੂ ਨੂੰ ਮਾਰੀਆਂ ਗੋਲੀਆਂ
ਇੱਥੇ ਬਾਬੋਵਾਲ ਵਿਖੇ ਅਨਿਲ ਦੇ ਘਰ ਕੁਝ ਦੇਰ ਤਾਂ ਠੀਕ ਸੀ, ਪਰ ਬਾਅਦ ਵਿੱਚ ਅਨਿਲ ਦੀ ਮਾਂ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਅਨਿਲ ਤੇ ਹੋਰ ਵਿਆਹ ਕਰਾਉਣ ਦਾ ਦਬਾਅ ਪਾਉਣ ਲੱਗੀ । ਉਸ ਨਾਲ ਮਾਰ ਕੁਟਾਈ ਹੋਣ ਲੱਗੀ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਅਨਿਲ ਦੀ ਮਾਂ ਨੇ ਇਹ ਕਹਿ ਕੇ ਉਨ੍ਹਾਂ ਨੂੰ ਵੱਖ ਕਰ ਦਿੱਤਾ ਕਿ ਅਨਿਲ ਨੂੰ ਬੇਦਖਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਅਨਿਲ ਉਸ ਨੂੰ ਫਰੀਦਕੋਟ ਲੈ ਆਇਆ ਜਿੱਥੇ ਉਹ ਦੋਨੋਂ ਨੌਕਰੀ ਕਰਨ ਲੱਗ ਪਏ । ਉਹ ਲੋਕਾਂ ਦੇ ਘਰਾਂ ਲਈ ਟਿਫਨ ਤਿਆਰ ਕਰਦੀ ਸੀ ਪਰ ਇੱਥੇ ਵੀ ਅਨਿਲ ਆਪਣੀ ਮਾਂ ਦੇ ਕੰਟਰੋਲ ਵਿੱਚ ਸੀ ਪਹਿਲਾਂ ਉਸ ਨਾਲ ਮਾਰ ਕੁਟਾਈ ਕਰਦਾ ਅਤੇ ਵਾਪਸ ਰਾਜਸਥਾਨ ਚਲੇ ਜਾਣ ਦਾ ਦਬਾਅ ਪਾਉਂਦਾ ਤਾਂ ਫਿਰ 20 ਦਿਨ ਤੋਂ ਉਸ ਦੇ ਕੋਲ ਹੀ ਨਹੀਂ ਆਇਆ । ਉਹ ਇਕੱਲੀ 20 ਦਿਨ ਅਨਿਲ ਨੂੰ ਉਡੀਕਦੀ ਰਹੀ। ਕੁਝ ਦਿਨ ਉਸ ਨੂੰ ਭੁੱਖੇ ਵੀ ਰਹਿਣਾ ਪਿਆ, ਕਿਉਂਕਿ ਪੈਸੇ ਖਤਮ ਹੋ ਗਏ ਸਨ ਅਤੇ ਫਿਰ ਕਿਸੇ ਤਰ੍ਹਾਂ ਗੁਰਦਾਸਪੁਰ ਪਹੁੰਚ ਗਈ ,ਪਰ ਅਨਿਲ ਦੇ ਮਾਂ -ਪਿਓ ਨੇ ਉਸ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਅਤੇ ਅਨਿਲ ਨੂੰ ਗਾਇਬ ਕਰ ਦਿੱਤਾ। ਜਿਸ ਤੋਂ ਬਾਅਦ ਉਸ ਸਬੰਧਤ ਪੁਲਸ ਥਾਣੇ ਸਦਰ ਗੁਰਦਾਸਪੁਰ ਵਿਖੇ ਪਹੁੰਚੀ , ਜਿੱਥੋਂ ਉਸ ਦੇ ਬਿਆਨ ਲੈਣ ਤੋਂ ਬਾਅਦ ਉਸ ਨੂੰ ਸਖੀ ਵਨ ਸੈਂਟਰ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਗੈਂਗਸਟਰ ਜੱਗੂ ਭਗਵਾਨਪੁਰੀਆ ਦੀਆਂ ਵਧੀਆਂ ਮੁਸ਼ਕਿਲਾਂ, 5 ਦਿਨ ਹੋਰ ਪੁਲਸ ਰਿਮਾਂਡ 'ਤੇ
ਕੁੜੀ ਕਹਿੰਦੀ ਹੈ ਕਿ ਉਹ ਆਪਣੇ ਮਾਂ-ਪਿਓ ਨੂੰ ਛੱਡ ਚੁੱਕੀ ਹੈ, ਇਸ ਲਈ ਕਿਹੜੇ ਮੂੰਹ ਨਾਲ ਵਾਪਸ ਰਾਜਸਥਾਨ ਜਾਵੇਗੀ । ਉਹ ਅਨਿਲ ਨਾਲ ਹੀ ਰਹਿਣਾ ਚਾਹੁੰਦੀ ਹੈ ਨਹੀਂ ਤਾਂ ਜਾਨ ਦੇ ਦੇਵੇਗੀ ,ਪਰ ਅਨਿਲ ਦੇ ਘਰ ਵਾਲਿਆਂ ਨੇ ਉਸ ਨੂੰ ਗਾਇਬ ਕਰ ਦਿੱਤਾ ਹੈ । ਦੂਜੇ ਪਾਸੇ ਸਖੀ ਵਨ ਸੈਂਟਰ ਦੀ ਕਰਮਚਾਰੀ ਕੰਚਨ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਕੁੜੀ ਇੱਥੇ ਪਹੁੰਚੀ ਹੈ। ਦੋਵਾਂ ਪੱਖਾਂ ਨੂੰ ਬੁਲਾ ਕੇ ਇਸ ਨੂੰ ਅਨਿਲ ਦੇ ਨਾਲ ਭੇਜਿਆ ਜਾਵੇਗਾ ਅਤੇ ਇਸ ਨੂੰ ਇਨਸਾਫ ਦਵਾਉਣ ਲਈ ਇਸ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ।
ਇਹ ਵੀ ਪੜ੍ਹੋ- ਪੰਜਾਬ : ਡਿਊਟੀ 'ਚ ਕੁਤਾਹੀ ਵਰਤਣ 'ਤੇ ਇੰਸਪੈਕਟਰ ਸਸਪੈਂਡ ਤੇ ਕਈ ਅਧਿਕਾਰੀਆਂ ਦੇ ਕੀਤੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
