21 ਸਾਲਾ ਕੁੜੀ ਨੇ ਚੁੱਕਿਆ ਖੌਫਨਾਕ ਕਦਮ

Thursday, Nov 13, 2025 - 01:33 PM (IST)

21 ਸਾਲਾ ਕੁੜੀ ਨੇ ਚੁੱਕਿਆ ਖੌਫਨਾਕ ਕਦਮ

ਜਲੰਧਰ(ਵਰੁਣ)- ਗਦਈਪੁਰ ਇਲਾਕੇ ਵਿਚ ਮੂਲ ਰੂਪ ’ਤ ਬਿਹਾਰ ਦੀ ਰਹਿਣ ਵਾਲੀ 21 ਸਾਲ ਦੀ ਲੜਕੀ ਨੇ ਫਾਹ ਲਾ ਕੇ ਸੁਸਾਇਡ ਕਰ ਲਿਆ, ਜਿਸ ਸਮੇਂ ਲੜਕੀ ਨੇ ਸੁਸਾਇਡ ਕੀਤਾ ਉਦੋਂ ਉਸ ਦੇ ਘਰ ਵਾਲੇ ਬਿਹਾਰ ਗਏ ਹੋਏ ਸਨ ਜਦਕਿ ਭਰਾ ਕੰਮ ’ਤੇ ਗਿਆ ਹੋਇਆ ਹੋਇਆ ਸੀ। ਮ੍ਰਿਤਕਾ ਦੀ ਪਛਾਣ ਕਾਂਤੀ (21) ਪੁਤਰੀ ਰਵਿੰਦਰ ਚੌਹਾਨ ਨਿਵਾਸੀ ਗਦਈਪੁਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਚੌਕੀ ਫੋਕਲ ਪੁਆਇੰਟ ਦੇ ਏ. ਐੱਸ. ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ 8 ਵਜੇ ਉਸ ਨੂੰ ਸੁਸਾਇਡ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ।

ਕੱਲ੍ਹ ਖੁਲ੍ਹੇਗਾ 'ਚੋਣ ਪਿਟਾਰਾ', CCTV ਤੇ BSF ਦੀ ਨਿਗਰਾਨੀ ਹੇਠ EVM ਮਸ਼ੀਨਾਂ ’ਚ ਬੰਦ 15 ਉਮੀਦਵਾਰਾਂ ਦੀ ਕਿਸਮਤ

ਉਨ੍ਹਾਂ ਦੱਸਿਆ ਕਿ ਲੜਕੀ ਦੀ ਲਾਸ਼ ਲਟਕਦੀ ਦੇਖ ਕੇ ਗੁਆਂਢੀਆਂ ਨੇ ਉਸ ਦੇ ਭਰਾ ਨੂੰ ਸੂਚਨਾ ਦਿੱਤੀ। ਮ੍ਰਿਤਕਾ ਦਾ ਭਰਾ ਮੀਟ ਵੇਚਣ ਦਾ ਕੰਮ ਕਰਦਾ ਹੈ, ਜੋ ਕੁਝ ਹੀ ਸਮੇਂ ਵਿਚ ਘਰ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਮੌਕੇ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਲੜਕੀ ਦਾ ਮੋਬਾਈਲ ਵੀ ਬਟਣਾ ਵਾਲਾ ਸੀ, ਜੋ ਲਾਕ ਸੀ। ਪੁਲਸ ਨੇ ਉਸ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕਾ ਫੋਕਲ ਪੁਆਇੰਟ ਦੀ ਇਕ ਫੈਕਟਰੀ ਵਿਚ ਕੰਮ ਕਰਦੀ ਸੀ। ਪੁਲਸ ਦੀ ਮੰਨੀਏ ਤਾਂ ਸੁਸਾਇਡ ਕਰਨ ਦਾ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 15 ਤਰੀਕ ਤੱਕ ਵੱਡੀ ਭਵਿੱਖਬਾਣੀ


author

Shivani Bassan

Content Editor

Related News