230 ਏਕੜ 'ਚ ਬਣਨ ਜਾ ਰਹੀ ਹੈ ਫਿਲਮ ਸਿਟੀ
Friday, Feb 28, 2025 - 05:31 PM (IST)

ਐਂਟਰਟੇਨਮੈਂਟ ਡੈਸਕ - ਹੁਣ ਉਹ ਦਿਨ ਦੂਰ ਨਹੀਂ ਜਦੋਂ ਯੂਪੀ ਵਿੱਚ ਮੁੰਬਈ ਵਰਗਾ ਫਿਲਮੀ ਮਾਹੌਲ ਹੋਵੇਗਾ। ਦਰਅਸਲ, ਨੋਇਡਾ ਵਿੱਚ ਫਿਲਮ ਸਿਟੀ ਦਾ ਨਿਰਮਾਣ ਮਾਰਚ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੈਕਟਰ 21 ਵਿੱਚ 230 ਏਕੜ ਵਿੱਚ ਫੈਲੀ ਫਿਲਮ ਸਿਟੀ ਦੇ ਪਹਿਲੇ ਪੜਾਅ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ 8 ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ। ਖ਼ਬਰਾਂ ਮੁਤਾਬਕ, ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਦੇ ਸੀ. ਈ. ਓ. ਅਰੁਣਵੀਰ ਸਿੰਘ ਨੇ ਇਹ ਜਾਣਕਾਰੀ ਦਿੱਤੀ। ਸੰਭਾਵਨਾ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੋਇਡਾ ਵਿੱਚ ਫਿਲਮ ਸਿਟੀ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ।
ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...
ਇਸ ਤੋਂ ਪਹਿਲਾਂ ਵੀਰਵਾਰ ਨੂੰ ਫਿਲਮ ਸਿਟੀ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ ਜ਼ਮੀਨ ਦਾ ਕਬਜ਼ਾ ਫਿਲਮ ਨਿਰਮਾਤਾ ਬੋਨੀ ਕਪੂਰ ਦੀ ਅਗਵਾਈ ਵਾਲੇ ਕੰਸੋਰਟੀਅਮ ਨੂੰ ਸੌਂਪ ਦਿੱਤਾ ਗਿਆ ਸੀ। ਇਹ ਫਿਲਮ ਸਿਟੀ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੋਵੇਗੀ। ਇਸ ਫਿਲਮ ਸਿਟੀ ਵਿਚ ਆਧੁਨਿਕ ਫਿਲਮ ਨਿਰਮਾਣ ਲਈ ਪੂਰੀਆਂ ਸਹੂਲਤਾਂ ਹੋਣਗੀਆਂ। ਇਨ੍ਹਾਂ ਵਿੱਚ ਸਟੂਡੀਓ, ਸ਼ੂਟਿੰਗ ਸੈੱਟ, ਪੋਸਟ-ਪ੍ਰੋਡਕਸ਼ਨ ਸਹੂਲਤਾਂ ਅਤੇ ਡਿਜੀਟਲ ਮੀਡੀਆ ਸਹੂਲਤਾਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਇਸ ਪ੍ਰੋਜੈਕਟ ਵਿੱਚ ਮਨੋਰੰਜਨ ਪਾਰਕ, ਰਿਜ਼ੋਰਟ, ਕਨਵੈਨਸ਼ਨ ਹਾਲ ਅਤੇ ਹੋਰ ਸਹੂਲਤਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ। ਪਿਛਲੇ ਮਹੀਨੇ YEIDA ਨੇ ਪ੍ਰੋਜੈਕਟ ਦੇ ਖਾਕੇ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿਚ ਸਟੂਡੀਓ ਵਿੱਚ ਇਨਡੋਰ ਸ਼ੂਟਿੰਗ ਲਈ ਵੱਡੀਆਂ ਮੰਜ਼ਿਲਾਂ, ਦਰਸ਼ਕਾਂ ਲਈ ਗੈਲਰੀਆਂ, ਅਦਾਕਾਰਾਂ ਲਈ ਲਗਜ਼ਰੀ ਵਿਲਾ ਹਨ।
ਇਹ ਵੀ ਪੜ੍ਹੋ- ਧੀ ਤੋਂ ਛੋਟੀ ਉਮਰ ਦੀ ਅਦਾਕਾਰਾ ਨਾਲ ਗੋਵਿੰਦਾ ਦਾ ਅਫੇਅਰ!
ਫਿਲਮ ਸਿਟੀ ਦਾ ਪਹਿਲਾ ਪੜਾਅ 155 ਏਕੜ ਵਿੱਚ ਫੈਲਿਆ ਹੋਵੇਗਾ, ਜਿਸ ਵਿੱਚ ਫਿਲਮ ਸਟੂਡੀਓ, ਪ੍ਰੋਡਕਸ਼ਨ ਯੂਨਿਟ, ਵਰਕਸ਼ਾਪ ਅਤੇ ਫਿਲਮ ਅਕੈਡਮੀ ਹੋਵੇਗੀ। ਇਸ ਤੋਂ ਇਲਾਵਾ ਹੋਰ 75 ਏਕੜ ਵਿੱਚ ਹੋਟਲ, ਗੈਸਟ ਹਾਊਸ ਅਤੇ ਸਿਹਤ ਸੇਵਾ ਕੇਂਦਰ ਵਰਗੇ ਵਪਾਰਕ ਕੰਪਲੈਕਸ ਵੀ ਬਣਾਏ ਜਾਣਗੇ। ਇਸ ਫਿਲਮ ਸਿਟੀ ਪ੍ਰੋਜੈਕਟ ਵਿਚ 15 ਆਲੀਸ਼ਾਨ ਥ੍ਰੀ ਬੀਐਚਕੇ ਵਿਲਾ ਵੀ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਸਵੀਮਿੰਗ ਪੂਲ, ਜਿੰਮ ਅਤੇ ਫਿਲਮੀ ਸਿਤਾਰਿਆਂ ਦੇ ਨਿੱਜੀ ਸਟਾਫ ਲਈ ਥਾਂ ਹੋਵੇਗੀ। ਫਿਲਮ ਸਿਟੀ ਵਿੱਚ ਅਤਿ-ਆਧੁਨਿਕ ਪ੍ਰੋਡਕਸ਼ਨ ਸਟੂਡੀਓ, ਕਾਸਟਿਊਮ ਵਰਕਸ਼ਾਪ ਅਤੇ ਫੈਬਰੀਕੇਸ਼ਨ ਫੈਕਟਰੀਆਂ ਵੀ ਹੋਣਗੀਆਂ। ਇਹ ਪ੍ਰੋਜੈਕਟ 1,000 ਏਕੜ ਵਿੱਚ ਫੈਲਿਆ ਹੋਵੇਗਾ, ਜਿਸ ਲਈ ਪਹਿਲੇ ਪੜਾਅ ਵਿੱਚ ਹੀ 1,510 ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8