10 ਹਜ਼ਾਰ ਕਰਮਚਾਰੀਆਂ ਨੇ ਸਫਾਈ ਕਰਕੇ ਕੁੰਭ ''ਚ ਬਣਾਇਆ ਵਿਸ਼ਵ ਰਿਕਾਰਡ

Sunday, Mar 03, 2019 - 10:54 AM (IST)

10 ਹਜ਼ਾਰ ਕਰਮਚਾਰੀਆਂ ਨੇ ਸਫਾਈ ਕਰਕੇ ਕੁੰਭ ''ਚ ਬਣਾਇਆ ਵਿਸ਼ਵ ਰਿਕਾਰਡ

ਪ੍ਰਯਾਗਰਾਜ-ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਚੱਲ ਰਹੇ ਕੁੰਭ ਮੇਲੇ ਦੌਰਾਨ 10 ਹਜ਼ਾਰ ਕਰਮਚਾਰੀਆਂ ਨੇ ਇੱਕਠੇ ਸਫਾਈ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ, ਜਿਸ ਨੂੰ 'ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ' 'ਚ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਇਕ ਥਾਂ 'ਤੇ ਸੱਤ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇੱਕਠੇ ਸਫਾਈ ਕਰਕੇ ਰਿਕਾਰਡ ਬਣਾਇਆ ਸੀ।

PunjabKesari

ਪ੍ਰਯਾਗਰਾਜ 'ਚ ਲੱਗਾ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਮੇਲਾ ਕੁੰਭ ਆਪਣੇ ਆਖਰੀ ਪੜਾਅ 'ਤੇ ਹੈ। ਮਹਾਂਸ਼ਿਵਰਾਤਰੀ ਦੇ ਇਸ਼ਨਾਨ ਤੋਂ ਬਾਅਦ ਰਸਮੀ ਤੌਰ 'ਤੇ ਮੇਲਾ ਸਮਾਪਤ ਹੋ ਜਾਵੇਗਾ। ਕੁੰਭ 'ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ 3 ਰਿਕਾਰਡ ਗਿੰਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਹੋਏ ਹਨ।

PunjabKesari

10 ਹਜ਼ਾਰ ਕਲਾਕਾਰਾਂ ਨੇ ਬਣਾਈ 1 ਪੇਂਟਿੰਗ ਅਤੇ 503 ਸ਼ਟਲ ਬੱਸਾਂ-
ਜ਼ਿਕਰਯੋਗ ਹੈ ਕਿ ਇਸ ਕੁੰਭ ਮੇਲੇ 'ਚ ਸ਼ੁੱਕਰਵਾਰ ਨੂੰ 10,000 ਕਲਾਕਾਰਾਂ ਨੇ ਇਕ ਪੇਂਟਿੰਗ ਬਣਾ ਕੇ ਤਿਆਰ ਕੀਤੀ। ਇਸ ਤੋਂ ਇਲਾਵਾ ਵੀਰਵਾਰ ਨੂੰ ਕੁੰਭ ਮੇਲੇ 'ਚ ਸੰਚਾਲਿਤ ਹੋਣ ਵਾਲੀਆਂ 503 ਸ਼ਟਲ ਬੱਸਾਂ ਇੱਕਠੀਆਂ ਚੱਲੀਆਂ। ਇਹ ਦੋਵੇਂ ਰਿਕਾਰਡ ਵੀ 'ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼' 'ਚ ਸ਼ਾਮਿਲ ਕੀਤੇ ਗਏ ਹਨ।


author

Iqbalkaur

Content Editor

Related News